23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਜੀਠੀਆ ਦੇ ਵਿਦੇਸ਼ ਜਾਣ ਦਾ ਰਾਹ ਹੋਇਆ ਪੱਧਰ * ਮੁਹਾਲੀ ਅਦਾਲਤ ਨੇ 30 ਲੱਖ ਰੁਪਏ ਦੀ ਬੈਂਕ ਸੁਰੱਖਿਆ ਦੇਣ ’ਤੇ ਵਿਦੇਸ਼ ਜਾਣ ਵਾਲੀ ਅਰਜ਼ੀ ਕੀਤੀ ਮਨਜ਼ੂਰ * ਵਿਜੀਲੈਂਸ ਦੇ ਇਤਰਾਜ਼ਾਂ ਮਗਰੋਂ ਅਦਾਲਤ ਨੇ ਸੁਣਾਇਆ ਫ਼ੈਸਲਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 24-11-2026
ਐੱਸ. ਏ. ਐੱਸ. ਨਗਰ, 23 ਨਵੰਬਰ (ਕਪਿਲ ਵਧਵਾ)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਸਮੇਤ ਵਿਦੇਸ਼ ਜਾਣ ਦਾ ਰਾਹ ਪੱਧਰ ਹੋ ਗਿਆ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਮਜੀਠੀਆ ਵਲੋਂ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਦਾਇਰ ਵਿਦੇਸ਼ ਜਾਣ ਦੀ ਅਰਜ਼ੀ ਅੱਜ ਮਨਜ਼ੂਰ ਕਰ ਲਈ। ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ 18 ਦਸੰਬਰ ਤੋਂ 6 ਜਨਵਰੀ ਤੱਕ ਵਿਦੇਸ਼ ਜਾਣ ਦੀ ਮਨਜ਼ੂਰੀ ਮੰਗੀ ਸੀ। ਮਜੀਠੀਆ ਦੇ ਵਕੀਲ ਨੇ 16 ਨਵੰਬਰ ਨੂੰ ਅਦਾਲਤ ਵਿਚ ਅਰਜ਼ੀ ਦਾਇਰ ਕਰਦਿਆਂ ਬੇਨਤੀ ਕੀਤੀ ਸੀ ਕਿ ਮਜੀਠੀਆ ਪੁਲਿਸ ਸੁਰੱਖਿਆ ਅਧੀਨ ਸੀ ਅਤੇ ਉਪਰੋਕਤ ਅਸਧਾਰਨ ਹਾਲਾਤ ਕਾਰਨ ਸਰਹੱਦ ਪਾਰ ਬੈਠੇ ਅੱਤਵਾਦੀ ਸੰਗਠਨਾਂ ਅਤੇ ਗੈਂਗਸਟਰਾਂ ਦੀ ‘ਹਿੱਟ ਲਿਸਟ’ (ਨਿਸ਼ਾਨੇ ‘ਤੇ ਰੱਖੇ ਗਏ ਲੋਕਾਂ ਦੀ ਸੂਚੀ) ਵਿਚ ਸ਼ਾਮਿਲ ਸੀ, ਲਿਹਾਜ਼ਾ ਉਸ ਦੇ ਸਫ਼ਰ ਦਾ ਵੇਰਵਾ ਵੱਖਰੇ ਤੌਰ ‘ਤੇ ਇਕ ਬੰਦ ਲਿਫ਼ਾਫ਼ੇ ਵਿਚ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਦੀ ਵਿਦੇਸ਼ ਯਾਤਰਾ ਦੇ ਵੇਰਵੇ ਗੁਪਤ ਰੱਖੇ ਜਾਣ ਦੀ ਬੇਨਤੀ ਵੀ ਕੀਤੀ ਸੀ। ਸ਼ੁਰੂਆਤ ਵਿਚ ਮਜੀਠੀਆ ਦੇ ਵਕੀਲ ਡੀ. ਐੱਸ. ਸੋਬਤੀ ਨੇ ਸਿਰਫ਼ ਯਾਤਰਾ ਵਾਲੇ ਦੇਸ਼ ਦੀ ਜਾਣਕਾਰੀ ਸੀਲਬੰਦ ਲਿਫ਼ਾਫ਼ੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪੀ ਸੀ। ਇਸ ਮਗਰੋਂ 21 ਨਵੰਬਰ ਨੂੰ ਵਿਜੀਲੈਂਸ ਬਿਊਰੋ ਵਲੋਂ ਅਦਾਲਤ ਵਿਚ ਜਵਾਬ ਦਾਖ਼ਲ ਕਰਦਿਆਂ ਵਿਦੇਸ਼ ਯਾਤਰਾ ਦੇ ਵੇਰਵੇ ਸਾਂਝੇ ਕਰਨ ਦੀ ਮੰਗ ਕੀਤੀ ਗਈ ਸੀ। ਅੱਜ ਅਦਾਲਤ ਵਿਚ ਯਾਤਰਾ ਸੰਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਏ ਜਾਣ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਪ੍ਰਸ਼ਾਂਤ ਵਰਮਾ ਨੇ ਸ਼ਾਮ ਨੂੰ ਆਪਣਾ ਫ਼ੈਸਲਾ ਸੁਣਾਇਆ। ਅਦਾਲਤ ਨੇ ਮੁਹਾਲੀ ਦੀ ਹਦੂਦ ਵਿਚ ਪੈਂਦੇ ਕਿਸੇ ਬੈਂਕ ਦੀ ਸ਼ਾਖਾ ਵਿਚ 30 ਲੱਖ ਰੁ. ਸੁਰੱਖਿਆ ਵਜੋਂ ਜਮ੍ਹਾਂ ਕਰਵਾਉਣ ਦੀ ਸ਼ਰਤ ਹੇਠ ਮਜੀਠੀਆ ਦੀ ਵਿਦੇਸ਼ ਜਾਣ ਦੀ ਆਗਿਆ ਵਾਲੀ ਅਰਜ਼ੀ ਮਨਜ਼ੂਰ ਕਰ ਲਈ।
Ad Position 22
No active advertisement
ਪਿਛਲੀ ਖ਼ਬਰ ਹੁਨਰ ਪੰਜਾਬ ਪੋਰਟਲ ਨੇ ਨੌਜਵਾਨਾਂ ਦੇ ਸਪੁਨਿਆਂ ਨੂੰ ਦਿੱਤੀ ਉੱਡਾਣ-ਅਮਨ ਅਰੋੜਾ ਹੁਣ ਤੱਕ 1,700 ਵਿੱਦਿਅਕ ਤੇ ਸਿਖਲਾਈ ਸ... ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਖ਼ਾਲਸਾ, ਇਯਾਲੀ, ਅਗਵਾਨ, ਝੂੰਦਾ, ਕਾਹਨ...
Ad Position 24