23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ਅਜੀਤ’ ਲੋਕ ਹਿੱਤਾਂ ਲਈ ਆਪਣੀਆਂ ਨੀਤੀਆਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਾ ਰਹੇਗਾ-ਡਾ. ਹਮਦਰਦ ‘ਅਜੀਤ’ ਉਪ ਦਫ਼ਤਰ ਸੰਗਰੂਰ ਅਤੇ ਬਰਨਾਲਾ ਦੇ 18ਵੀਂ ਵਰ੍ਹੇਗੰਢ ਸਮਾਗਮ ਮੌਕੇ ਡਾ. ਹਮਦਰਦ ਨੇ ਆਪਣੀ ਮਖਮਲੀ ਆਵਾਜ਼ ਰਾਹੀਂ ਸਮਾਗਮ ਨੂੰ ਸੰਗੀਤਕ ਮਹਿਫਿਲ ’ਚ ਬਦਲਿਆ

ਜਲੰਧਰ, 23 ਨਵੰਬਰ (ਅਜੀਤ ਬਿਊਰੋ) –‘ਅਜੀਤ’ ਉਪ ਦਫਤਰ ਸੰਗਰੂਰ ਅਤੇ ਉਪ ਦਫਤਰ ਬਰਨਾਲਾ ਦੀ 18ਵੀਂ ਵਰ੍ਹੇਗੰਢ ਮੌਕੇ ਇੱਥੇ ਅਜੀਤ ਭਵਨ ਵਿਚ ਹੋਏ ਸਮਾਗਮ ਦੀ ਖੂਬਸੂਰਤੀ ਵਿਚ ਉਸ ਸਮੇਂ ਵਾਧਾ ਹੋ ਗਿਆ ਜਦ ਸਮਾਗਮ ਦੇ ਮੁੱਖ ਮਹਿਮਾਨ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ ਨੇ ਆਪਣੀ ਮਖਮਲੀ ਆਵਾਜ਼ ਰਾਹੀਂ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ।

Ad Position 21
No active advertisement
ਸਮਾਗਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਡਾ. ਬਰਜਿੰਦਰ ਸਿੰਘ ਹਮਦਰਦ। 24-11-2026

ਜਲੰਧਰ, 23 ਨਵੰਬਰ (ਅਜੀਤ ਬਿਊਰੋ) –‘ਅਜੀਤ’ ਉਪ ਦਫਤਰ ਸੰਗਰੂਰ ਅਤੇ ਉਪ ਦਫਤਰ ਬਰਨਾਲਾ ਦੀ 18ਵੀਂ ਵਰ੍ਹੇਗੰਢ ਮੌਕੇ ਇੱਥੇ ਅਜੀਤ ਭਵਨ ਵਿਚ ਹੋਏ ਸਮਾਗਮ ਦੀ ਖੂਬਸੂਰਤੀ ਵਿਚ ਉਸ ਸਮੇਂ ਵਾਧਾ ਹੋ ਗਿਆ ਜਦ ਸਮਾਗਮ ਦੇ ਮੁੱਖ ਮਹਿਮਾਨ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ ਨੇ ਆਪਣੀ ਮਖਮਲੀ ਆਵਾਜ਼ ਰਾਹੀਂ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਤਕਰੀਬਨ ਢਾਈ ਘੰਟੇ ਦੀ ਇਸ ਮਹਿਫਿਲ ਦੌਰਾਨ ਜਿੱਥੇ ਡਾ. ਹਮਦਰਦ ਨੇ ਸਾਈਂ ਬੁੱਲੇ ਸ਼ਾਹ ਦੀਆਂ ਸੂਫੀ ਰਚਨਾਵਾਂ ‘ਦੇਖੋ ਨੀ ਕੀ ਕਰ ਗਿਆ ਮਾਹੀ’, ‘ਘੜਿਆਲ’, ‘ਕਸੁੰਬੜਾ ֹֹ ’, ‘ਘੂੰਗਟ ਚੁੱਕੋ ਸੱਜਣਾ’, ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਅਤੇ ‘ਤੇਰੇ ਇਸ਼ਕ ਨਚਾਇਆ’ ਰਾਹੀਂ ਮਹਿਫਿਲ ਦਾ ਆਗਾਜ਼ ਕੀਤਾ ਉੱਥੇ ਉਰਦੂ ਦੇ ਨਾਮਵਰ ਸ਼ਾਇਰਾਂ ਦੀ ਸ਼ਾਇਰੀ ਨੂੰ ਆਪਣੀ ਆਵਾਜ਼ ਦੇ ਕੇ ਤਿਆਰ ਕੀਤੀ ਐਲਬਮ ਜਿਸ ਵਿਚ ‘ਜੰਗਲ ਕਾ ਅੰਧੇਰਾ’ ‘ਜਬ ਅਪਨੇ ਗਾਓਂ ਸੇ ਬਾਹਰ ਨਿਕਲਾ’ ‘ਜ਼ਿੰਦਗੀ ਦਾ ਨਾਮ ਡਰ ਹੈ’ ‘ਦੇਰ ਲਗੀ ਆਨੇ ਮੇ ਤੁਮਕੋ’ ‘ਚਾਂਦਨੀ ਜਿਤਨੀ ਭੀ ਮੁਮਕਿਨ ਹੋ’ ‘ਜਹਾਂ ਕੋਈ ਸੱਚੀ ਬਾਤ ਅਬ ਮਾਨੀ ਨਹੀਂ ਜਾਤੀ’ ਅਤੇ ‘ਮੈਨੇ ਰੋਕਾ ਭੀ ਨਹੀਂ ਔਰ ਵਹੁ ਠਹਿਰਾ ਭੀ ਨਹੀਂ’ ਰਾਹੀਂ ਨਿਵੇਕਲਾ ਰੰਗ ਬੰਨ੍ਹਿਆ। ਅਕਾਲ ਕਾਲਜ ਮਸਤੂਆਣਾ ਸਾਹਿਬ ਦੀਆਂ ਵਿਦਿਆਰਥਣਾਂ ਵਲੋਂ ਡਾ. ਹਮਦਰਦ ਦੇ ਗਾਏ ਗੀਤਾਂ ‘ਦੇਸਾਂ ਵਿਚੋਂ ਦੇਸ਼ ਪੰਜਾਬ’ ਅਤੇ ‘ਦਿਲ ਲੋਚੇ’ ਨੇ ਸੰਗੀਤਕ ਮਹਿਫਿਲ ਵਿਚ ਅਨੰਦਮਈ ਮਾਹੌਲ ਦੀ ਸਿਰਜਣਾ ਕੀਤੀ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵਲੋਂ ਭੇਜੀ ਇਸ ਟੀਮ ਦੀ ਖੂਬਸੂਰਤ ਪੇਸ਼ਕਾਰੀ ਤੋਂ ਖੁਸ਼ ਹੋ ਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਵਲੋਂ ਟੀਮ ਨੂੰ 50 ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਸੰਗਰੂਰ ਤੋਂ ਸਟਾਫ ਰਿਪੋਰਟਰ ਦਮਨਜੀਤ ਸਿੰਘ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਅਜੀਤ ਉਪ ਦਫਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਮੰਚ ਤੋਂ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸੰਗੀਤ ਸਾਡੀ ਪ੍ਰੰਪਰਾ ਹੈ ਅਤੇ ਕੀਮਤੀ ਵਿਰਸਾ ਹੈ। ਉਨ੍ਹਾਂ ਅੱਜ ਦੇ ਸਮਾਗਮ ਨੂੰ ਸੰਗੀਤਕ ਮਹਿਫਿਲ ਵਿਚ ਬਦਲਣ ਲਈ ਡਾ. ਹਮਦਰਦ ਦਾ ਧੰਨਵਾਦ ਕੀਤਾ। ਡਾ. ਹਮਦਰਦ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਸੰਗਰੂਰ ਤੋਂ ਸਟਾਫ ਰਿਪੋਰਟਰ ਅਮਨਦੀਪ ਸਿੰਘ ਬਿੱਟਾ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੀ ਸਹਿਜਤਾ ਨਾਲ ਦਿੱਤੇ। ਅਜੀਤ ਉਪ ਦਫਤਰ ਬਰਨਾਲਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਲਾਡੀ ਨੇ ਧੰਨਵਾਦੀ ਸ਼ਬਦਾਂ ਨਾਲ ਸਮਾਗਮ ਦੀ ਸਮਾਪਤੀ ਕੀਤੀ। ਇਸ ਮੌਕੇ ਸੰਗੀਤ ਦੇ ਦੁਨੀਆਂ ਦੇ ਬਾਦਸ਼ਾਹ ਹੰਸ ਰਾਜ ਹੰਸ, ਅਜੀਤ ਦੇ ਟਰੱਸਟੀ ਗੁਰਚਰਨ ਸਿੰਘ ਸਿਆਲ, ਚੀਫ ਐਗਜੈਕਟਿਵ ਸਰਵਿੰਦਰ ਕੌਰ ਸੀਨੀਅਰ ਐਗਜੈਕਟਿਵ ਗੁਰਜੋਤ ਕੌਰ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਮਾਣਕ, ਅਵਤਾਰ ਸਿੰਘ ਸ਼ੇਰਗਿੱਲ, ਜਸਪ੍ਰੀਤ ਸਿੰਘ, ਸਿਮਰ ਸੰਦੋਸ਼, ਵਿਕਾਸ ਸੱਚਦੇਵਾ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਉਪ ਸੰਪਾਦਕ ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਕੰਗਨ ਸੱਚਦੇਵਾ, ਜੇ.ਬੀ ਸਿੰਘ, ਤੀਰਥ ਸਿੰਘ, ਪਰਮ ਸੈਣੀ, ਹਰਜੀਤ ਕੌਰ, ਸੋਨੀਆ ਗੋਸਵਾਮੀ, ਭਾਵਨਾ ਸ਼ਰਮਾ ਅਤੇ ਅਜੀਤ ਉਪ ਦਫਤਰ ਦਿੱਲੀ ਤੋਂ ਉਪਮਾ ਡਾਂਗਾ ਪਾਰਥ, ਉਪ ਦਫਤਰ ਬਠਿੰਡਾ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਵਲਾਣ, ਜਗਰਾਓ ਦੇ ਇੰਚਾਰਜ ਸਮਸ਼ੇਰ ਸਿੰਘ ਗਾਲਬ, ਫਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜਿੰਦਰ ਸਿੰਘ, ਰਣਜੀਤ ਸਿੰਘ ਢਿੱਲੋਂ ਮੁਕਤਸਰ ਸਾਹਿਬ, ਕੁਲਵੀਰ ਸਿੰਘ ਧਾਲੀਵਾਲ ਪਟਿਆਲਾ ਅਤੇ ਸੁਰਜੀਤ ਸਿੰਘ ਸ਼ਾਹੀ ਫਤਹਿਗੜ੍ਹ ਸਾਹਿਬ ਸਮੇਤ ਵੱਖ ਵੱਖ ਸਖਸ਼ੀਅਤਾਂ ਮੌਜੂਦ ਸਨ। ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ‘ਅਜੀਤ’ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਅਤੇ ਹਿੱਤਾਂ ਦੀ ਦ੍ਰਿੜਤਾ ਨਾਲ ਪਹਿਰੇਦਾਰੀ ਕਰਦਾ ਹੋਇਆ ਆਪਣੀਆਂ ਸਥਾਪਤ ਮਾਣਮੱਤੀਆਂ ਰਵਾਇਤਾਂ ਅਤੇ ਨੀਤੀਆਂ ਉੱਤੇ ਕਾਇਮ ਰਹੇਗਾ ਅਤੇ ਲੋਕ ਹਿੱਤਾਂ ਦੇ ਖਿਲਾਫ ਭੁਗਤਦੀਆਂ ਨੀਤੀਆਂ ਅਤੇ ਫੈਸਲਿਆਂ ਪ੍ਰਤੀ ਅਲੋਚਨਾਤਮਿਕ ਪਹੁੰਚ ਕਾਇਮ ਰੱਖੇਗਾ। ਉਨ੍ਹਾਂ ਕਿਹਾ ਕਿ ‘ਅਜੀਤ’ ਨੇ ਹਮੇਸ਼ਾਂ ਆਪਣੀ ਭਰੋਸੇਯੋਗਤਾ ਕਾਇਮ ਰੱਖੀ ਹੈ। ਉਨ੍ਹਾਂ ਕਿਹਾ ਕਿ ‘ਅਜੀਤ’ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਵਲੋਂ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾ ਸਕਣ ਦੇ ਇੱਕ ਮਿਸ਼ਨ ਵਜੋਂ ਲਗਾਇਆ ‘ਅਜੀਤ’ ਰੂਪੀ ਬੂਟਾ ਅੱਜ ਘਣਛਾਵਾਂ ਬੋਹੜ ਬਣ ਕੇ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਲਈ ਚਿੰਤਤ ਲੋਕਾਂ ਦੀ ਭਰੋਸੇਯੋਗ ਅਗਵਾਈ ਕਰ ਰਿਹਾ ਹੈ। ਮੌਜੂਦਾ ਡਿਜੀਟਲ ਦੌਰ ਵਿਚ ਪ੍ਰਿੰਟ ਮੀਡੀਆ ਦੀ ਸਥਿਤੀ ਅਤੇ ਚੁਨੌਤੀਆਂ ਦੇ ਮੁਕਾਬਲੇ ਲਈ ਪੱਤਰਕਾਰਾਂ ਨੂੰ ਅਜੀਤ ਵੈੱਬ ਦੇ ਅਤਿਅਧੁਨਿਕ ਪਲੇਟਫਾਰਮ ਦੀ ਵਰਤੋਂ ਦੇ ਮੌਕੇ ਪ੍ਰਦਾਨ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਪੰਜਾਬ ਅੰਦਰ ਇਸ ਵੇਲੇ ਜਿੱਥੇ ‘ਅਜੀਤ’ ਦਾ ਨੈੱਟਵਰਕ ਸਭ ਤੋਂ ਮਜਬੂਤ ਅਤੇ ਭਰੋਸੇਯੋਗ ਹੈ। ਉੱਥੇ ‘ਅਜੀਤ’ ਕੋਲ ਹਰ ਮਸਲੇ ਅਤੇ ਹਾਲਾਤ ਬਾਰੇ ਆਪਣੀ ਪਾਏਦਾਰ ਅਤੇ ਪ੍ਰੋੜ ਪਹੁੰਚ ਰੱਖਣ ਵਾਲੇ ਸਮਰੱਥਾਵਾਨ ਪੱਤਰਕਾਰ ਮੌਜੂਦ ਹਨ।

Ad Position 22
No active advertisement
ਪਿਛਲੀ ਖ਼ਬਰ ਐਨ.ਜੀ.ਓ.ਜੀਵਨ ਮੰਚ ਸੰਸਥਾਨ ਵਲੋਂ ਸਰਕਾਰੀ ਸਕੂਲ ਦੁਤਾਰਾਂ ਵਾਲੀ ਨੂੰ ਲੋੜੀਂਦੀਆਂ ਵਸਤੂਆਂ ਭੇਟ ਕੀਤੀਆਂ ਅਗਲੀ ਖ਼ਬਰ ਆਵਾਰਾ ਕੁੱਤਿਆਂ ਨੇ 9 ਸਾਲਾ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮਾਰਿਆ
Ad Position 24