19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮੋਗਾ 'ਚ ਅਟਲ ਸਿਮਿ੍ਤੀ ਵੰਸ਼ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 01-01-2026
ਮੋਗਾ, 31 ਦਸੰਬਰ (ਸੁਰਿੰਦਰਪਾਲ ਸਿੰਘ)-ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਯਾਦ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਦਫ਼ਤਰ ਮੋਗਾ ਵਿਚ ਅਟਲ ਸਿਮਿ੍ਤੀ ਵੰਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਨਿਧੜਕ ਸਿੰਘ ਬਰਾੜ ਸੀਨੀਅਰ ਆਗੂ, ਜ਼ਿਲ੍ਹਾ ਮਹਾਂਮੰਤਰੀ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ, ਸ਼ਮਸ਼ੇਰ ਸਿੰਘ ਕੈਲਾ, ਦੇਵ ਪਿ੍ਆ ਤਿਆਗੀ, ਸੋਨੀ ਮੰਗਲਾ, ਸੀਰਾ ਲੰਢੇਕੇ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਪਾਰਸ਼ਦ, ਉਮਾਕਾਂਤ ਰਾਏ ਮੰਡਲ ਪ੍ਰਧਾਨ, ਭੁਪਿੰਦਰ ਹੈਪੀ ਮੰਡਲ ਪ੍ਰਧਾਨ, ਅਮਿਤ ਗੁਪਤਾ ਮੰਡਲ ਪ੍ਰਧਾਨ, ਮਨਿੰਦਰ ਕੌਰ ਸਲੀਣਾ, ਲਖਵੰਤ ਸਿੰਘ ਸਾਫੂਵਾਲਾ, ਨਿਰਮਲ ਸਿੰਘ ਮੀਨੀਆਂ, ਸੁੱਖੀ ਭੇਖਾ, ਸਤਨਾਮ ਸਿੰਘ, ਸਰਦੂਲ ਸਿੰਘ ਕੰਗ, ਸੁਰਿੰਦਰ ਸਿੰਘ, ਹੇਮੰਤ ਸੂਦ ਸਮੇਤ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ | ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪ੍ਰਦੇਸ਼ ਸਕੱਤਰ ਰੇਨੂ ਥਾਪਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਫ਼ੋਟੋ 'ਤੇ ਫੁੱਲ ਮਾਲਾਵਾਂ ਭੇਟ ਕਰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਨੇ ਵੀ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ | ਉਪਰੰਤ ਨਿਧੜਕ ਸਿੰਘ ਬਰਾੜ ਨੇ ਆਏ ਹੋਏ ਸਾਰੇ ਭਾਜਪਾ ਕਾਰਕੁਨਾਂ ਤੇ ਨੇਤਾਵਾਂ ਦਾ ਜ਼ਿਲ੍ਹਾ ਪ੍ਰਧਾਨ ਵਲੋਂ ਧੰਨਵਾਦ ਕੀਤਾ | ਦੇਵ ਪਿ੍ਆ ਤਿਆਗੀ ਨੇ ਸਟੇਜ ਦਾ ਸੰਚਾਲਨ ਸੰਭਾਲਿਆ | ਆਗੂਆਂ ਨੇ ਕਿਹਾ ਕਿ ਅਟਲ ਬਿਹਾਰੀ ਦੀ ਵਿਚਾਰਧਾਰਾ ਅੱਜ ਵੀ ਦੇਸ਼ ਨੂੰ ਸਹੀ ਦਿਸ਼ਾ ਦਿਖਾਉਣ ਦਾ ਕੰਮ ਕਰ ਰਹੀ ਹੈ ਤੇ ਉਹ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਹਨ |
Ad Position 22
No active advertisement
ਪਿਛਲੀ ਖ਼ਬਰ ਵਧਦੀ ਠੰਢ ਦੇ ਮੱਦੇਨਜ਼ਰ ਸਾਵਧਾਨੀਆਂ ਅਪਣਾਈਆਂ ਜਾਣ-ਸਿਵਲ ਸਰਜਨ ਅਗਲੀ ਖ਼ਬਰ ਸਵਰਗੀ ਪ੍ਰਧਾਨ ਰੂਪ ਸਿੰਘ ਵਾਂਦਰ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ 'ਚ 600 ਮਰੀਜ਼ਾਂ ਦੀ ਜਾਂਚ
Ad Position 24