14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਅਰਵਿੰਦਰ ਸਿੰਘ ਕਾਲਾ ਨਮਿਤ ਪਾਠ ਦਾ ਭੋਗ ਭਲਕੇ ਹਰਜਿੰਦਰ ਸਿੰਘ ਵਿੱਕੀ ਬੰਬੇ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ

Ad Position 21
No active advertisement
ਸਵ: ਅਰਵਿੰਦਰ ਸਿੰਘ ਕਾਲਾ | <br/> 05-01-2026
ਮੋਗਾ, 4 ਜਨਵਰੀ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਹਰਜਿੰਦਰ ਸਿੰਘ ਵਿੱਕੀ ਬੰਬੇ ਦੇ ਛੋਟੇ ਭਰਾਤਾ, ਸਰਦਾਰਨੀ ਮਨਜੀਤ ਕੌਰ ਦੇ ਸਪੁੱਤਰ ਤੇ ਨਵਪ੍ਰੀਤ ਕੌਰ ਰੀਨਾ ਦੇ ਪਤੀ ਅਰਵਿੰਦਰ ਸਿੰਘ ਕਾਲਾ (50) ਜੋ ਕਿ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਹ ਆਪਣੇ ਪਿੱਛੇ ਮਾਤਾ ਮਨਜੀਤ ਕੌਰ, ਪੁੱਤਰ ਜਸ਼ਨ, ਪੁੱਤਰੀ ਜੈਸਮੀਨ ਛੱਡ ਗਏ ਹਨ | ਇਸ ਦੁੱਖ ਦੀ ਘੜੀ ਵਿਚ ਹਰਜਿੰਦਰ ਸਿੰਘ ਵਿੱਕੀ, ਸਰਦਾਰਨੀ ਮਨਜੀਤ ਕੌਰ, ਉਨ੍ਹਾਂ ਦੀ ਧਰਮ-ਪਤਨੀ ਨਵਪ੍ਰੀਤ ਕੌਰ ਰੀਨਾ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਜਸਵਰਿੰਦਰ ਸਿੰਘ ਡੀ.ਐਸ.ਪੀ. ਧਰਮਕੋਟ, ਗੁਰਪ੍ਰੀਤ ਸਿੰਘ ਸਰਾਂ ਡੀ.ਐਸ.ਪੀ. ਸਿਟੀ ਮੋਗਾ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਉੱਘੇ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ, ਕੁਲਦੀਪ ਸਿੰਘ ਸਹਿਗਲ ਪ੍ਰੈਜ਼ੀਡੈਂਟ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ, ਮਨਜੀਤ ਸਿੰਘ ਧੰਮੂ ਕੌਂਸਲਰ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਹਨੀ ਸੋਢੀ ਸੀਨੀਅਰ ਕਾਂਗਰਸੀ ਆਗੂ, ਗੁਰਪ੍ਰੀਤ ਸਿੰਘ ਸਚਦੇਵਾ ਕੌਂਸਲਰ, ਹਰਪ੍ਰੀਤ ਸਿੰਘ ਵਿਸਕੀ, ਗੁਰਮੀਤ ਸਿੰਘ ਅਰੋੜਾ ਐਮ.ਡੀ. ਹੇਮ ਹਾਂਡਾ, ਵਨੀਤ ਚੋਪੜਾ ਉੱਘੇ ਸਮਾਜ ਸੇਵੀ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਵਿੱਕੀ ਮਲਹੋਤਰਾ ਸਮਾਜ ਸੇਵੀ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕੋਸਟ ਕਲੱਬ, ਸੁਰਿੰਦਰ ਸਿੰਘ ਗੋਗਾ ਕੌਂਸਲਰ, ਗੁਰਜੀਤ ਸਿੰਘ ਟੱਕਰ ਆੜ੍ਹਤੀ, ਰਵਿੰਦਰਪਾਲ ਸਿੰਘ ਰਾਜੂ ਠੇਕੇਦਾਰ, ਚਰਨਜੀਤ ਸਿੰਘ ਪੰਨੂ ਠੇਕੇਦਾਰ, ਪਿ੍ੰਸ ਬੈਟਰੀ ਵਾਲੇ, ਬਲਵਿੰਦਰ ਸਿੰਘ ਬੱਬੂ ਆੜ੍ਹਤੀ, ਮਨੀ ਟੱਕਰ, ਚਰਨਜੀਤ ਸਿੰਘ ਕੈਪੀਟਲ ਸਾਈਕਲ ਸਟੋਰ, ਗੁਰਬਚਨ ਸਿੰਘ ਚਾਵਲਾ ਆੜ੍ਹਤੀ, ਯਸ਼ਪਾਲ ਸਿੰਘ ਚਾਵਲਾ ਆੜ੍ਹਤੀ, ਦਿਲਬਾਗ ਸਿੰਘ ਰੰਧਾਵਾ ਸੀਨੀਅਰ ਅਕਾਲੀ ਆਗੂ, ਮਨਜੀਤ ਸਿੰਘ ਮਾਨ ਸਾਬਕਾ ਕੌਂਸਲਰ, ਭੁਪਿੰਦਰ ਸਿੰਘ ਬਬਲੂ ਉੱਘੇ ਸਮਾਜ ਸੇਵੀ, ਮੋਨੂੰ ਚਾਵਲਾ, ਐਡਵੋਕੇਟ ਰਮੇਸ਼ ਗਰੋਵਰ, ਵਿਜੇ ਭੂਸ਼ਨ ਟੀਟੂ ਕੌਂਸਲਰ, ਰੀਟਾ ਚੋਪੜਾ ਕੌਂਸਲਰ, ਤੁਸ਼ਾਰ ਗੋਇਲ ਚੇਅਰਮੈਨ, ਸੁਰਿੰਦਰ ਸਿੰਘ ਮਾਣੂੰਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸਾਕ ਸੰਬੰਧੀ, ਸ਼ਹਿਰ ਤੇ ਇਲਾਕੇ ਦੇ ਪਤਵੰਤੇ ਸ਼ਾਮਿਲ ਹਨ | ਸਵ: ਅਰਵਿੰਦਰ ਸਿੰਘ ਕਾਲਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 6 ਜਨਵਰੀ 2026 ਦਿਨ ਮੰਗਲਵਾਰ ਨੂੰ ਸਥਾਨਕ ਸ਼ਹਿਰ ਦੇ ਗੁਰਦੁਆਰਾ ਕਲਗ਼ੀਧਰ ਦੱਤ ਰੋਡ ਮੋਗਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ, ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹੋਟਲ ਤੇ ਮਕਾਨ ਮਾਲਕਾਂ ਨੂੰ ਅਹਿਮ ਆਦੇਸ਼ ਜਾਰੀ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Ad Position 24