ਮੋਗਾ, 6 ਜਨਵਰੀ (ਜਸਪਾਲ ਸਿੰਘ ਬੱਬੀ)-ਪੁਲਿਸ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਪ੍ਰਧਾਨ ਰਸ਼ਪਾਲ ਸਿੰਘ ਦਾਸੂਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਸੁਖਦੇਵ ਸਿੰਘ ਖੋਸਾ ਨੇ ਚਲਾਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸੰਗਤ ਰੂਪ 'ਚ ਕੀਤੇ ਗਏ ਅਤੇ ਪਿ੍ਥੀ ਸਿੰਘ ਸਾਬਕਾ ਇੰਸਪੈਕਟਰ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਰਸ਼ਪਾਲ ਸਿੰਘ, ਬਲਵਿੰਦਰ ਸਿੰਘ ਬਰਾੜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀ | ਉਪਰੰਤ ਸਵਰਗੀ ਸਾਬਕਾ ਇੰਸਪੈਕਟਰ ਰਣਜੀਤ ਸਿੰਘ ਸੋਥਾ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਸਾਬਕਾ ਏ.ਐਸ.ਆਈ. ਜਸਪਤ ਰਾਏ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਰਾੜ ਅਤੇ ਦਰਬਾਰਾ ਸਿੰਘ ਤੂਰ ਨੇ ਸੀਨੀਅਰ ਪੈਨਸ਼ਨਰਾਂ ਦਾ ਲੋਈਆਂ ਦੇ ਕੇ ਸਨਮਾਨ ਕੀਤਾ ਅਤੇ ਨਵੇਂ ਬਣੇ ਮੈਂਬਰਾਂ ਨੂੰ ਸਰਟੀਫਿਕੇਟ ਵੀ ਦਿੱਤੇ | ਮੀਟਿੰਗ ਮੌਕੇ ਸਤਪਾਲ ਸਿੰਘ ਸਾਬਕਾ ਡੀ.ਐਸ.ਪੀ., ਰਾਮ ਸਿੰਘ, ਸ਼ਮਸ਼ੇਰ ਸਿੰਘ, ਮਲਕੀਤ ਸਿੰਘ (ਸਾਰੇ ਸਾਬਕਾ ਡੀ.ਐਸ.ਪੀ.), ਹਰਜੀਤ ਸਿੰਘ ਸਾਬਕਾ ਇੰਸਪੈਕਟਰ, ਪਿ੍ਤਪਾਲ ਸਿੰਘ, ਸੁਰਜੀਤ ਸਿੰਘ, ਗੁਰਲਾਲ ਸਿੰਘ, ਗੁਰਦਿੱਤ ਸਿੰਘ, ਵੇਦ ਪ੍ਰਕਾਸ਼, ਕਰਮਜੀਤ ਸਿੰਘ (ਸਾਰੇ ਸਾਬਕਾ ਇੰਸਪੈਕਟਰ), ਸਬ ਇੰਸਪੈਕਟਰ ਮੇਜਰ ਸਿੰਘ, ਚਮਕੌਰ ਸਿੰਘ, ਰੁਪਿੰਦਰ ਸਿੰਘ, ਮਹਿੰਦਰ ਸਿੰਘ ਸਾਬਕਾ ਜੇਲ੍ਹ ਵਾਰਡ (ਸਾਰੇ ਸਬ ਇੰਸਪੈਕਟਰ), ਜਰਨੈਲ ਸਿੰਘ ਸਾਬਕਾ ਏ.ਐਸ.ਆਈ., ਜਸਪਤ ਰਾਏ, ਜਸਬੀਰ ਸਿੰਘ, ਦਿਗੰਬਰ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ, ਕਰਮ ਸਿੰਘ, ਸੁਲੇਮਾਨ, ਰੂਪ ਸਿੰਘ (ਸਾਰੇ ਸਾਬਕਾ ਏ.ਐਸ.ਆਈ.) ਸਮੇਤ ਪੁਲਿਸ ਪੈਨਸ਼ਨਰ ਸ਼ਾਮਿਲ ਸਨ |