ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਕਸਫੋਰਡ ਸੰਸਥਾ ਨੇ ਮਨਾਇਆ ਗਣਤੰਤਰ ਦਿਵਸ <br/>

Ad Position 21
No active advertisement
ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਮਨਾਏ ਗਣਤੰਤਰ ਦਿਵਸ ਦੀ ਝਲਕ | ਅਜੀਤ ਤਸਵੀਰ <br/> 25-01-2026
ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ 'ਚ ਗਣਤੰਤਰ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਣ ਨਾਲ ਹੋਇਆ | ਇਸ ਤੋਂ ਬਾਅਦ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸੰਬੰਧਿਤ ਇਕ ਗਰੁੱਪ ਡਾਂਸ ਪੇਸ਼ ਕੀਤਾ ਗਿਆ | ਪ੍ਰੀ ਨਰਸਰੀ ਅਤੇ ਐਲ.ਕੇ.ਜੀ. ਦੇ ਨੰਨ੍ਹੇ ਵਿਦਿਆਰਥੀਆਂ ਵਲੋਂ ਵੀ ਇਕ ਸਮੂਹਿਕ ਡਾਂਸ ਪੇਸ਼ ਕੀਤਾ ਗਿਆ | ਯੂ.ਕੇ.ਜੀ. ਅਤੇ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਇਕ ਕੋਰੀਉਗਰਾਫ਼ੀ ਪੇਸ਼ ਕਰ ਕੇ ਨੰਨ੍ਹੇ ਅਦਾਕਾਰ ਹੋਣ ਦਾ ਸਬੂਤ ਦਿੱਤਾ | ਦੂਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਇੰਡੀਅਨ ਬੀਟ' ਵਿਚ ਸਭ ਨੂੰ ਮਸਤ ਕਰ ਦਿੱਤਾ | ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪੇਸ਼ ਕੋਰੀਉਗਰਾਫ਼ੀ ਨਾਲ ਪ੍ਰੋਗਰਾਮ ਆਪਣੇ ਅੰਤਿਮ ਪੜਾਅ ਵੱਲ ਵਧਿਆ | ਜ਼ਿਕਰਯੋਗ ਹੈ ਕਿ ਇਸ ਦਿਨ ਇੰਟਰ ਹਾਊਸ ਡਿਸਪਲੇ ਬੋਰਡ ਕੰਪੀਟੀਸ਼ਨ ਵੀ ਕਰਵਾਇਆ ਗਿਆ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਦੇਸ਼ ਸਾਡੇ ਲਈ ਕੀ ਕਰ ਸਕਦਾ ਹੈ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਦੇਸ਼ ਲਈ ਕੀ ਕਰ ਸਕਦੇ ਹਾਂ | ਸਕੂਲ ਦੇ ਨੇਵੀ ਕੈਡਟ ਅਤੇ ਆਰਮੀ ਕੈਡਟ ਵਲੋਂ ਰਾਸ਼ਟਰੀ ਗਾਣ ਗਾ ਕੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ | ਇਸ ਸਮੇਂ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਅਤੇ ਕੁਆਰਡੀਨੇਟਰ ਵੀ ਮੌਜੂਦ ਸਨ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਨੇ ਵੀ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਹੁਨਰ ਮੁਕਾਬਲੇ 'ਚ ਸਰਕਾਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਨੇ ਦੂਜਾ ਸਥਾਨ ਮੱਲਿਆ <br/>
Ad Position 24
No active advertisement