ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਾਤਾ ਦਮੋਦਰੀ ਸਕੂਲ ਤਲਵੰਡੀ ਭਾਈ ਵਿਖੇ ਵੋਟਰ ਦਿਵਸ ਮਨਾਇਆ <br/>

Ad Position 21
No active advertisement
ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਉਣ ਸਮੇਂ ਸਕੂਲ ਸਟਾਫ਼ ਤੇ ਵਿਦਿਆਰਥਣਾਂ | ਤਸਵੀਰ: ਹਰਜੀਤ ਸਿੰਘ <br/> 26-01-2026
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਮੋਗਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ਜਿਸ ਦਾ ਮਕਸਦ ਵਿਦਿਆਰਥਣਾਂ ਵਿਚ ਵੋਟ ਦੀ ਮਹੱਤਤਾ ਦੀ ਜਾਗਰੂਕਤਾ ਪੈਦਾ ਕਰਨਾ ਸੀ | ਇਸ ਦੌਰਾਨ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਦੇ ਮੁਕਾਬਲੇ ਵੀ ਕਰਵਾਏ ਗਏ | ਸਕੂਲ 'ਚ ਵਿਦਿਆਰਥਣਾਂ ਨੇ ਪ੍ਰਣ ਲਿਆ ਕਿ ਅਸੀਂ ਵੋਟ ਦੀ ਵਰਤੋਂ ਪੂਰਨ ਸਹੀ ਰੂਪ ਵਿਚ ਕਰਾਂਗੇ | ਇਹ ਸਾਡਾ ਅਧਿਕਾਰ ਤੇ ਫ਼ਰਜ਼ ਹੈ | ਇਸ ਸਮੇਂ ਸਕੂਲ ਦੇ ਪਿੰ੍ਰਸੀਪਲ ਰਮਨਦੀਪ ਕੌਰ ਭੁੱਲਰ ਨੇ ਵਿਦਿਆਰਥਣਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਤੇ ਵਿਦਿਆਰਥਣਾਂ ਵਿਚ ਵੋਟ ਪਾਉਣ ਦੀ ਜਾਗਰੂਕਤਾ ਪੈਦਾ ਕੀਤੀ | ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਰੁਕੇ ਹੋਏ ਸੜਕਾਂ ਦੇ ਕੰਮ ਨੂੰ ਪੂਰਾ ਕਰਵਾ ਰਹੇ ਵਿਧਾਇਕ ਢੋਸ-ਸੀਨੀਅਰ ਆਗੂ ਮਾਨ <br/> ਅਗਲੀ ਖ਼ਬਰ ਨੰਗਲ ਸਕੂਲ ਦੀ ਗੋਲਡ ਮੈਡਲ ਜੇਤੂ ਖਿਡਾਰਨ ਦਾ ਸਨਮਾਨ
Ad Position 24
No active advertisement