ਕੋਟ ਈਸੇ ਖਾਂ, 25 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਲੋਂ ਪਿੰਡ ਦਾਤੇਵਾਲ ਵਿਖੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਯੂਨੀਅਨ ਵਲੋਂ ਪਿੰਡ ਦੀ ਇਕਾਈ ਦਾ ਗਠਨ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਆਗੂਆਂ ਤੇ ਕਿਸਾਨ ਵੀਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਸਰਬਸੰਮਤੀ ਨਾਲ ਕੀਤੀ ਚੋਣ ਅਨੁਸਾਰ ਨਿਰਮਲ ਸਿੰਘ ਸਿੱਧੂ ਪ੍ਰਧਾਨ ਚੁਣੇ ਗਏ ਅਤੇ ਜਸਵਿੰਦਰ ਸਿੰਘ ਮੱਲ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਕਲਸੀ, ਜਸਵਿੰਦਰ ਸਿੰਘ ਵਾਲੀਆ, ਗੁਰਦੀਪ ਸਿੰਘ ਮਾਨ, ਪ੍ਰੇਮ ਸਿੰਘ ਫ਼ੌਜੀ ਚਾਰੇ ਮੀਤ ਪ੍ਰਧਾਨ, ਬਲਵਿੰਦਰ ਸਿੰਘ ਮਾਨ ਸਕੱਤਰ, ਰਸ਼ਪਾਲ ਸਿੰਘ ਸੰਧੂ ਪੈੱ੍ਰਸ ਸਕੱਤਰ, ਮਨਦੀਪ ਸਿੰਘ ਦਾਰਾ ਖ਼ਜ਼ਾਨਚੀ, ਸਿਮਰਨਜੀਤ ਸਿੰਘ ਵਾਲੀਆ ਸਲਾਹਕਾਰ, ਹਰਬੰਸ ਸਿੰਘ ਜਨਰਲ ਸਕੱਤਰ ਬਣਾਏ ਗਏ | ਇਸ ਤੋਂ ਇਲਾਵਾ ਡਾ. ਗੁਰਮੇਲ ਸਿੰਘ ਚੰਨਦੀਪ ਸਿੰਘ, ਗੁਲਜਾਰ ਸਿੰਘ ਜੱਸੀ, ਅਮਿਤੋਜ ਸਿੰਘ ਵਾਲੀਆ, ਭਾਊ ਰਘਬੀਰ ਸਿੰਘ, ਗੁਰਦੀਪ ਸਿੰਘ ਕਲਸੀ, ਸਤਨਾਮ ਸਿੰਘ ਸਾਬਾ, ਪਿਆਰਾ ਸਿੰਘ ਫ਼ੌਜੀ, ਸੁਖਚੈਨ ਸਿੰਘ ਜੱਸੀ, ਮਨਦੀਪ ਸਿੰਘ ਮਾਨ, ਜਗਦੀਪ ਸਿੰਘ ਮਾਨ, ਸਾਹਿਬ ਸਿੰਘ ਮੱਲ, ਗੁਰਦਰਸ਼ਨ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਮਾਨ, ਸਿਮਰਨਜੀਤ ਸਿੰਘ ਵਾਲੀਆ, ਨਿਰਮਲ ਸਿੰਘ ਮੱਲ, ਮਨਦੀਪ ਸਿੰਘ ਮਾਨ, ਗੁਰਦੀਪ ਸਿੰਘ ਮਾਨ, ਕੁਲਦੀਪ ਸਿੰਘ ਜੱਸੀ, ਅਰਮਾਨ ਸਿੰਘ ਕਲਸੀ, ਇੰਦਰਪਾਲ ਸਿੰਘ ਸੰਧੂ, ਗੁਲਾਬ ਸਿੰਘ ਸੰਧੂ, ਗੁਰਜੀਤ ਸਿੰਘ ਬਿੱਲਾ, ਸੁਰਜੀਤ ਸਿੰਘ ਵਾਲੀਆ ਬਲਵਿੰਦਰ ਸਿੰਘ ਕਲਸੀ, ਗੁਰਦਿੱਤ ਸਿੰਘ ਕਲਸੀ, ਬੂਟਾ ਸਿੰਘ ਕਲਸੀ, ਸੇਵਕ ਸਿੰਘ ਕਲਸੀ, ਬਲਵਿੰਦਰ ਸਿੰਘ ਬਿੱਟੂ, ਜਗਜੀਤ ਸਿੰਘ, ਜਗਮੋਹਨ ਸਿੰਘ ਮਾਨ, ਅਮਰਜੀਤ ਸਿੰਘ ਕਲਸੀ, ਰਣਜੀਤ ਸਿੰਘ ਸੰਧੂ, ਸਾਹਿਲ ਕੁਮਾਰ, ਤਰਸੇਮ ਸਿੰਘ ਕਲਸੀ, ਬੇਅੰਤ ਸਿੰਘ ਕਲਸੀ ਆਦਿ ਮੈਂਬਰ ਚੁਣੇ ਗਏ | ਚੁਣੇ ਗਏ ਪ੍ਰਧਾਨ ਤੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਿਸਾਨੀ ਹੱਕਾਂ ਅਤੇ ਯੂਨੀਅਨ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ |