ਬਾਘਾ ਪੁਰਾਣਾ, 25 ਜਨਵਰੀ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਨਿਹਾਲ ਸਿੰਘ ਵਾਲਾ ਰੋਡ ਸ਼ਰਮਨ ਹੋਟਲ ਵਿਖੇ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿਚ ਬਾਲ ਕਿਸ਼ਨ ਗਰਗ ਬਾਲੀ ਪ੍ਰਧਾਨ ਬਾਸਮਤੀ ਮਿਲਰਜ ਐਸੋਸੀਏਸ਼ਨ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਪ੍ਰਧਾਨ ਬਾਲ ਕਿਸ਼ਨ ਗਰਗ ਬਾਲੀ ਅਤੇ ਪ੍ਰਧਾਨ ਵਿਜੇ ਬਾਂਸਲ ਦੀ ਅਗਵਾਈ ਹੇਠ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ, ਜਿਸ ਵਿਚ ਯੂਥ ਅਗਰਵਾਲ ਸਭਾ ਬਾਘਾ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਨੂੰ ਥਾਪਿਆ ਗਿਆ ਅਤੇ ਹੋਰ ਨਵੀਂ ਟੀਮ ਵਿਚ ਮਿਲਨ ਗਰਗ ਨੂੰ ਸੀਨੀਅਰ ਵਾਈਸ ਪ੍ਰਧਾਨ, ਰਾਮ ਬਾਂਸਲ ਨੂੰ ਵਾਈਸ ਪ੍ਰਧਾਨ, ਮਨੀ ਸਿੰਗਲਾ ਨੂੰ ਪੈੱ੍ਰਸ ਸਕੱਤਰ, ਪ੍ਰੇਮ ਬਾਂਸਲ ਨੂੰ ਸੈਕਟਰੀ, ਬਿੱਟਾ ਜਿੰਦਲ ਨੂੰ ਜੁਆਇੰਟ ਸੈਕਟਰੀ, ਸਾਹਿਲ ਬਾਂਸਲ ਨੂੰ ਕੈਸ਼ੀਅਰ ਅਤੇ ਅਮਿਤ ਜਿੰਦਲ ਨੂੰ ਜੁਆਇੰਟ ਕੈਸ਼ੀਅਰ ਚੁਣੇ ਗਏੇ | ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਪ੍ਰਧਾਨ ਬਾਲ ਕਿ੍ਸ਼ਨ ਬਾਲੀ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਪਿਛਲੇ 12 ਸਾਲਾਂ ਤੋਂ ਯੂਥ ਅਗਰਵਾਲ ਸਭਾ ਦੀ ਨਿਸ਼ਕਾਮ ਸੇਵਾ ਨਿਭਾ ਰਹੇ ਪਵਨ ਗੋਇਲ ਨੂੰ ਸਰਬ ਸੰਮਤੀ ਨਾਲ ਯੂਥ ਅਗਰਵਾਲ ਸਭਾ ਦਾ ਸਰਪ੍ਰਸਤ ਐਲਾਨਿਆ ਗਿਆ | ਪ੍ਰਧਾਨ ਬਾਲ ਕਿਸ਼ਨ ਗਰਗ ਅਤੇ ਅਗਲਾ ਸਭਾ ਪ੍ਰਧਾਨ ਵਿਜੇ ਬਾਂਸਲ ਵਲੋਂ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਅਹੁਦੇਦਾਰਾਂ ਦੀ ਟੀਮ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਮੋਗਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨਵੀਨ ਸਿੰਗਲਾ ਪੰਜਾਬ ਵਾਇਸ ਪ੍ਰਧਾਨ, ਰਿਸ਼ੂ ਅਗਰਵਾਲ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਇੰਚਾਰਜ ਭਰਤ ਗੁਪਤਾ, ਹਰਸ਼ ਗੋਇਲ ਜ਼ਿਲ੍ਹਾ ਕੋਆਰਡੀਨੇਟਰ, ਰਾਮਪਾਲ ਗੁਪਤਾ ਜ਼ਿਲ੍ਹਾ ਸੈਕਟਰੀ ਅਤੇ ਦਿਨੇਸ਼ ਬਾਂਸਲ ਵਾਇਸ ਪ੍ਰਧਾਨ ਮੋਗਾ ਸ਼ਾਮਿਲ ਸਨ | ਮੋਗਾ ਟੀਮ ਵਲੋਂ ਯੂਥ ਅਗਰਵਾਲ ਸਭਾ ਵਲੋਂ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਗਈ |