ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿਕਸਿਤ ਭਾਰਤ ਗਾਰੰਟੀ ਫ਼ਾਰ ਰੁਜ਼ਗਾਰ ਮਿਸ਼ਨ ਗ੍ਰਾਮੀਣ ਯੋਜਨਾ ਮਜ਼ਦੂਰ ਹਿਤੈਸ਼ੀ <br/>

Ad Position 21
No active advertisement
ਅਜੀਤ ਡੈਸਕ 26-01-2026
ਧਰਮਕੋਟ, 25 ਜਨਵਰੀ (ਪਰਮਜੀਤ ਸਿੰਘ)-ਪਿੰਡ ਕੜਿਆਲ ਵਿਖੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਹੋਈ, ਜਿਸ 'ਚ ਵਿਸ਼ੇਸ਼ ਤੌਰ ' ਤੇ ਭਾਰਤੀ ਜਨਤਾ ਕਿਸਾਨ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਦਰਸ਼ਨ ਸਿੰਘ ਨੇਨੇਵਾਲ ਵੀ ਸ਼ਾਮਿਲ ਹੋਏ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਇਹ ਸਕੀਮ ਮਨਰੇਗਾ ਨੂੰ ਨਵੀਨੀਕਰਨ ਦੇ ਮੱਦੇਨਜ਼ਰ ਬਣਾਈ ਗਈ ਹੈ | ਜਿਸ 'ਚ ਭਿ੍ਸ਼ਟਾਚਾਰ 'ਤੇ ਰੋਕਥਾਮ ਅਤੇ ਸਹੀ ਲਾਭਪਾਤਰੀ ਨੂੰ ਲਾਭ ਮਿਲਣ ਵਾਸਤੇ ਅਤੇ ਇਸ ਦੀ ਦੇਖ ਰੇਖ 'ਤੇ ਇਕ ਅਧਿਕਾਰਤ ਨਿਯਮ ਤਹਿਤ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ | ਜਿਸ 'ਚ ਪਹਿਲੇ ਮਨਰੇਗਾ ਸਕੀਮ ਅਧੀਨ ਮਿਲਦੇ ਸੌ ਦਿਨ ਦੇ ਰੋਜ਼ਗਾਰ ਜਿਸ ਵਿਚ ਟੋਟਲ ਘਪਲੇ ਹੀ ਘਪਲੇ ਸਨ ਅਤੇ ਅੰਕੜਿਆਂ ਮੁਤਾਬਿਕ ਸਿਰਫ਼ 36 ਦਿਨ ਦਾ ਰੋਜ਼ਗਾਰ ਮਿਲਦਾ ਸੀ | ਇਸ ਬਾਬਤ ਸੈਂਟਰ ਸਰਕਾਰ ਕੋਲੋਂ 100 ਦਿਨ ਦੇ ਰੁਜ਼ਗਾਰ ਦੇ ਪੈਸੇ ਵਸੂਲੇ ਗਏ, ਨੂੰ ਨਵੀਂ ਦਿਸ਼ਾ ਦਿੰਦੇ ਹੋਏ ਡਿਜੀਟਲ ਇੰਡੀਆ ਦੇ ਮਾਧਿਅਮ ਰਾਹੀਂ ਆਨਲਾਈਨ ਹਾਜ਼ਰੀ 125 ਦਿਨ ਦਾ ਰੋਜ਼ਗਾਰ, ਰੋਜ਼ਗਾਰ ਨਾ ਮਿਲਣ 'ਤੇ ਰੋਜ਼ਗਾਰ ਭੱਤਾ ਅਤੇ ਕਿਸੇ ਵੀ ਮਸਲੇ ਦੀ ਸੁਣਵਾਈ ਦੇ 'ਤੇ ਸਿਰਫ਼ ਇਕ ਹਫ਼ਤੇ ਦੇ ਅੰਦਰ ਜਵਾਬਦੇਹੀ ਤੈਅ ਕੀਤੀ ਗਈ ਹੈ | ਜਿਸ ਵਿਚ ਪੂਰੀ ਸਕੀਮ ਦਾ 9 ਫ਼ੀਸਦੀ ਅਨੁਦਾਨ ਇਸ ਕੰਮ ਲਈ ਹੋਏਗਾ ਕਿ ਮੰਥਲੀ ਆਡਿਟ ਹੋਵੇ, ਹਰ ਗ੍ਰਾਮੀਣ ਨੂੰ ਰੁਜ਼ਗਾਰ ਮਿਲੇ | ਇਸ ਗੱਲ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ ਕਿ ਕਿੰਨੀਆਂ ਸ਼ਿਕਾਇਤਾਂ ਆਈਆਂ, ਹਰ ਸ਼ਿਕਾਇਤ ਦਾ ਨਿਪਟਾਰਾ ਇਕ ਹਫ਼ਤੇ ਦੇ ਅੰਦਰ ਕੀਤਾ ਜਾਵੇ | ਇਸ ਤੋਂ ਇਲਾਵਾ ਪੈਸੇ ਸਿੱਧੇ ਉਪਭੋਗਤਾ ਦੇ ਖਾਤੇ 'ਚ ਪਾਏ ਜਾਣਗੇ, ਜੋ ਵੀ ਇਸ ਯੋਜਨਾ ਅਧੀਨ ਕਾਰਡ ਹੋਲਡਰ ਹੋਵੇਗਾ | ਇਸ ਸਕੀਮ ਰਾਹੀਂ ਉਸ ਦੀ ਲੁੱਟ ਬੰਦ ਹੋਵੇਗੀ | ਸ਼ਮਸ਼ੇਰ ਸਿੰਘ ਕੈਲਾਂ ਨੇ ਕਿਹਾ ਕਿ ਇਸ ਸਕੀਮ ਰਾਹੀਂ ਕਰੱਪਸ਼ਨ 'ਤੇ ਪਾਬੰਦੀ ਲਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਵਿਚ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24
No active advertisement