ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕਲੈਰੀਕਲ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਸਿਟੀ ਹੋਟਲ ਵਿਖੇ ਹੋਈ | ਮੀਟਿੰਗ ਵਿਚ ਸ਼ਿਵਜੀਤ ਸਿੰਘ ਬਰਾੜ ਨੇ ਸਾਥੀਆਂ ਨੂੰ ਐਸੋਸੀਏਸ਼ਨ ਦੁਆਰਾ ਆਉਣ ਵਾਲੇ ਸਮੇਂ ਲਈ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਦੱਸਿਆ ਤੇ ਸਾਰੇ ਸਾਥੀਆਂ ਨੂੰ ਪ੍ਰੋਗਰਾਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਸਾਥੀਆਂ ਨੂੰ ਇਨਕਮ ਟੈਕਸ ਬਾਰੇ ਜਾਣਕਾਰੀ ਦਿੱਤੀ ਗਈ | ਅਵਤਾਰ ਮੁਕਤਸਰੀ ਨੇ ਆਪਣੇ ਗੀਤਾਂ ਰਾਹੀਂ ਹਾਜ਼ਰ ਸਾਥੀਆਂ ਦਾ ਮਨੋਰੰਜਨ ਕੀਤਾ | ਮਲਕੀਤ ਸਿੰਘ ਰਿਟਾ: ਸੁਪਰਡੈਂਟ, ਤਰਲੋਕ ਚੰਦ ਰਿਟਾ: ਆਰ.ਏ., ਹਰਵਿੰਦਰਪਾਲ ਰਿਟਾ: ਸੁਪਰਡੈਂਟ, ਦਰਸ਼ਨ ਸਿੰਘ ਰਿਟਾ: ਯੂ.ਡੀ.ਸੀ., ਹਰਦਰਸ਼ਨ ਨੈਬੀ ਰਿਟਾ: ਯੂ.ਡੀ.ਸੀ. ਅਤੇ ਗੁਰਮੀਤ ਸਿੰਘ ਸੀ.ਏ. ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਛਪਵਾਇਆ ਗਿਆ ਕਲੰਡਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਦਰਸ਼ਨ ਸਿੰਘ ਮੱਲਣ ਸੁਪਰਡੈਂਟ, ਜਸਵੰਤ ਸਿੰਘ ਸੁਪਰਡੈਂਟ , ਦਰਸ਼ਨ ਸਿੰਘ ਬੇਦੀ , ਜਸਵੰਤ ਸਿੰਘ ਜੰਡੂ, ਦਰਸ਼ਨ ਸਿੰਘ, ਓਮ ਪ੍ਰਕਾਸ਼, ਰੇਸ਼ਮ ਸਿੰਘ , ਰਾਣੀ ਬਾਲਾ, ਕਰਮਵੀਰ ਸਿੰਘ, ਹਰਦੇਵ ਸਿੰਘ ਹਾਜ਼ਰ ਸਨ |