29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਧਾਰਮਿਕ ਕੱਟੜਵਾਦਤਾ ਫੈਲਾਉਣ ਵਾਲੇ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ- ਡਾ. ਮਾਲਤੀ ਥਾਪਰ <br/>

Ad Position 21
No active advertisement
ਅਜੀਤ ਡੈਸਕ 29-01-2026
ਮੋਗਾ, ਅਜੀਤਵਾਲ, 28 ਜਨਵਰੀ (ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਮਾਨ)-ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ 161ਵਾਂ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਵਿਖੇ ਉਨ੍ਹਾਂ ਦੇ ਬੁੱਤ ਉੱਪਰ ਫੁੱਲ ਮਾਲਾ ਅਰਪਿਤ ਕਰ ਕੇ ਮਨਾਇਆ ਗਿਆ | ਇਸ ਮੌਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਾਲਾ ਜੀ ਨੇ ਜੋ ਯੋਗਦਾਨ ਭਾਰਤ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਪਾਇਆ ਹੈ, ਉਸ ਦਾ ਕੋਈ ਸਾਨੀ ਨਹੀਂ ਹੈ | 1919 ਤੋਂ ਜ਼ਲਿ੍ਹਆਂ ਵਾਲਾ ਬਾਗ਼ ਦੇ ਨਿਰਦੋਸ਼ ਹੱਤਿਆ ਕਾਂਡ ਤੋਂ ਬਾਅਦ 1920 'ਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਕਲਕੱਤਾ ਸਮਾਗਮ ਵਿਚ ਪ੍ਰਧਾਨਗੀ ਦਿੱਤੀ | 1928 'ਚ ਉਨ੍ਹਾਂ ਦੇ ਬਲੀਦਾਨ ਤੋਂ ਬਾਅਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ ਬਦਲਾ ਲੈਣ ਲਈ ਅੰਗਰੇਜ਼ੀ ਹਕੂਮਤ ਦੇ ਨੁਮਾਇੰਦੇ ਸਾਂਡਰਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਅੰਗਰੇਜ਼ ਸਰਕਾਰ ਖ਼ਿਲਾਫ਼ ਆਪਣੀਆਂ ਗਤੀਵਿਧੀਆਂ ਹੋਰ ਤੇਜ਼ ਕੀਤੀਆਂ | ਗਾਂਧੀ ਜੀ ਨੇ ਵੀ ਕਿਹਾ ਕਿ ਲਾਲਾ ਜੀ ਦੇ ਇਕ ਇਕ ਵੱਜੀ ਸੱਟ ਮੇਰੇ ਜਿਸਮ 'ਚ ਵੱਜੀ ਸੱਟ ਦੇ ਬਰਾਬਰ ਮੈਨੂੰ ਮਹਿਸੂਸ ਹੋ ਰਹੀ ਹੈ | ਲਾਲਾ ਜੀ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਬਹੁਤ ਵੱਡੇ ਹਾਮੀ ਸਨ | ਅੱਜ ਸਮੁੱਚੇ ਦੇਸ਼ ਵਿਚ ਜੋ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਖ਼ਿਲਾਫ਼ ਰਾਜਨੀਤਕ ਹਾਲਾਤ ਬਣੇ ਹੋਏ ਹਨ ਉਹ ਲਾਲਾ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਨਾਲ ਹੀ ਠੀਕ ਹੋਣਗੇ | ਇਹ ਸਾਡੇ ਦੇਸ਼ ਲਈ ਬਹੁਤ ਵੱਡਾ ਖ਼ਤਰਾ ਹਨ | ਇਸ ਮੌਕੇ ਡਾ. ਪਵਨ ਥਾਪਰ ਨੇ ਲਾਲਾ ਲਾਜਪਤ ਰਾਏ ਦੇ ਬੁੱਤ 'ਤੇ ਫੁੱਲ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਲਾਲਾ ਜੀ ਦੀ ਜ਼ਿੰਦਗੀ ਅਤੇ ਕੁਰਬਾਨੀ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਰਣਜੀਤ ਸਿੰਘ ਧੰਨਾ, ਡਾ. ਪਵਨ ਥਾਪਰ, ਸਤਨਾਮ ਸਿੰਘ, ਰਜਨੀਸ਼ ਗਰਗ, ਮੋਹਨ ਲਾਲ ਗਰਗ, ਗੁਰਦੇਵ ਸਿੰਘ ਸਾਬਕਾ ਸਰਪੰਚ, ਰਾਜਾ ਜੰਗ ਸਿੰਘ ਸੈਕਟਰੀ ਆਦਿ ਕਮੇਟੀ ਮੈਂਬਰ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਗਰਲਜ਼ ਸੀ.ਸਕੂਲ ਸੁਖਾਨੰਦ ਵਿਖੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਆਈਲਟਸ 'ਚੋਂ ਹਾਸਿਲ ਕੀਤੇ ਮਨਚਾਹੇ ਬੈਂਡ <br/>
Ad Position 24