29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਐਨ.ਐਸ.ਐਸ. ਯੂਨਿਟ ਵਲੋਂ ਪੋਸਟਰ ਪ੍ਰਦਰਸ਼ਨੀ ਲਗਾਈ <br/>

Ad Position 21
No active advertisement
ਅਜੀਤ ਡੈਸਕ 29-01-2026
ਮੋਗਾ, 28 ਜਨਵਰੀ (ਜਸਪਾਲ ਸਿੰਘ ਬੱਬੀ)-ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੋਸਟਰ ਪ੍ਰਦਰਸ਼ਨੀ ਦਾ ਨਿਰੀਖਣ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕੀਤਾ | ਉਨ੍ਹਾਂ ਪ੍ਰਦਰਸ਼ਨੀ ਦਾ ਨਿਰੀਖਣ ਕਰਦਿਆਂ ਐਨ.ਐਸ.ਐਸ ਵਲੰਟੀਅਰਾਂ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ ਅਤੇ ਐਨ.ਐਸ.ਐਸ. ਵਲੰਟੀਅਰਾਂ ਨੂੰ ਸਦਾ ਸਮਾਜ ਸੇਵਾ ਨਾਲ ਜੁੜੇ ਰਹਿਣ ਅਤੇ ਸਕਾਰਾਤਮਿਕ ਸੋਚ ਨਾਲ ਸਮਾਜ ਵਿਚ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ | ਇਸ ਪ੍ਰਦਰਸ਼ਨੀ ਵਿਚ ਵਲੰਟੀਅਰਾਂ ਨੇ ਨਸ਼ਾ ਮੁਕਤੀ, ਭਿ੍ਸ਼ਟਾਚਾਰ, ਲਿੰਗ ਭੇਦਭਾਵ, ਚਾਈਨਾ ਡੋਰ, ਸਾਈਬਰ ਸੁਰੱਖਿਆ, ਪਾਣੀ ਦੀ ਸੰਭਾਲ, ਨੋ ਪਲਾਸਟਿਕ, ਵੋਟਾਂ ਅਤੇ ਸਫ਼ਾਈ ਜਾਗਰੂਕਤਾ ਵਰਗੇ ਗੰਭੀਰ ਮਸਲਿਆਂ 'ਤੇ ਆਧਾਰਿਤ ਪੋਸਟਰ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ | ਪੋਸਟਰਾਂ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ ਗਿਆ | ਪ੍ਰੋਗਰਾਮ ਦੌਰਾਨ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਮਿਸਿਜ਼ ਊਸ਼ਾ ਰਾਣੀ ਅਤੇ ਸਟਾਫ਼ ਮੈਂਬਰ ਡਾ. ਬਲਜੀਤ ਕੌਰ, ਮਿਸਿਜ਼ ਰਮਨਪ੍ਰੀਤ ਕੌਰ ਅਤੇ ਮਿਸਿਜ਼ ਨਮਿਤਾ ਬਰਮਨ ਨੇ ਵੀ ਵਿਦਿਆਰਥੀਆਂ ਦਾ ਮਨੋਬਲ ਵਧਾਇਆ |

Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ 'ਚ ਵਿਦਿਆਰਥੀਆਂ ਨੂੰ ਆਈਲਟਸ, ਪੀ. ਟੀ. ਈ. ਤੇ ਸਟੱਡੀ ਵੀਜ਼ਾ 'ਚ ਮਿਲ ਰਹੀ ਕਾਮਯਾਬੀ- ਡੱਲਾ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਗਰਲਜ਼ ਸੀ.ਸਕੂਲ ਸੁਖਾਨੰਦ ਵਿਖੇ ਗਣਤੰਤਰ ਦਿਵਸ ਮਨਾਇਆ
Ad Position 24