ਬੱਧਨੀ ਕਲਾਂ, 28 ਜਨਵਰੀ (ਸੰਜੀਵ ਕੋਛੜ)-ਕੌਮੀ ਇਨਸਾਫ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਵਲੋਂ 26 ਜਨਵਰੀ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ, ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ, ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾ ਹੀ ਘੱਟ ਗਿਣਤੀਆਂ ਨਾਲ ਧੱਕਾ ਕਰਦੀ ਆਈ ਹੈ ਤੇ ਜਮਹੂਰੀ ਹੱਕਾਂ ਦਾ ਘਾਣ ਕਰਦੀ ਰਹੀ ਹੈ | ਇਸ ਦੀ ਮਿਸਾਲ 1984 'ਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਿਤ ਰਿਹਾਅ ਕਰ ਦਿੱਤੇ ਗਏ ਹਨ | ਇਸ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇਆਣਾ, ਮਾਛੀਕੇ, ਦੌਧਰ ਸ਼ਰਕੀ, ਖਾਈ ਤੇ ਲੋਪੋ ਵਿਚ ਰੋਸ ਪ੍ਰਦਰਸ਼ਨ ਕਰਕੇ ਪੁਤਲੇ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੰਦੀ ਸਿੰਘਾਂ ਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਪੁਰਜੋਰ ਮੰਗ ਕੀਤੀ ਗਈ ਹੈ | ਰੋਸ ਵਜੋਂ ਉਨ੍ਹਾਂ ਆਪਣੇ ਘਰਾਂ ਤੇ ਕਾਲੇ ਝੰਡੇ ਵੀ ਲਹਿਰਾਏ | ਇਸ ਮੌਕੇ ਬਲਾਕ ਸਕੱਤਰ ਜਗਸੀਰ ਸਿੰਘ ਭਾਨੀ ਮਾਛੀਕੇ, ਬਲਾਕ ਪ੍ਰੈੱਸ ਸਕੱਤਰ ਨਛੱਤਰ ਸਿੰਘ ਬਾਵਾ ਦੌਧਰ ਸ਼ਰਕੀ, ਬਲਾਕ ਖ਼ਜ਼ਾਨਚੀ ਬਲਕਰਨ ਸਿੰਘ ਮੱਲੇਆਣਾ, ਬਲਾਕ ਸਲਾਹਕਾਰ ਛਿੰਦਰ ਸਿੰਘ ਮੱਲੇਆਣਾ, ਬਲਾਕ ਆਗੂ ਬਲਜਿੰਦਰ ਸਿੰਘ ਮਾਛੀਕੇ, ਨਿਰਮਲ ਸਿੰਘ ਮਾਛੀਕੇ, ਜਗਦੀਪ ਸਿੰਘ ਫੋਰਮੈਨ ਦੌਧਰ ਸ਼ਰਕੀ ਬਲਾਕ ਆਗੂ, ਬਲਦੇਵ ਸਿੰਘ ਲੋਪੋ, ਸ਼ਿੰਦਰ ਸਿੰਘ ਮੱਲੇਆਣਾ, ਕੁਲਦੀਪ ਸਿੰਘ ਮੱਲੇਆਣਾ, ਕਮਲਜੀਤ ਸਿੰਘ, ਜਗਦੇਵ ਸਿੰਘ ਭੰਗੂ, ਮਾਸਟਰ ਜਰਨੈਲ ਸਿੰਘ, ਗੁਰਮੀਤ ਸਿੰਘ, ਡਾ. ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਜਗਰਾਜ ਸਿੰਘ, ਜਸਵੰਤ ਸਿੰਘ, ਸੁਰਜੀਤ ਸਿੰਘ,ਬਹਾਦਰ ਸਿੰਘ, ਜਸਕਰਨ ਸਿੰਘ ਜੱਸੀ, ਮਹਾਂ ਸਿੰਘ, ਜਗਦੇਵ ਸਿੰਘ, ਦੇਵ ਸਿੰਘ, ਕਿਰਨਜੀਤ ਸਿੰਘ, ਬਲਵਿੰਦਰ ਸਿੰਘ, ਮਹਿੰਤ ਸਿੰਘ, ਬੁੱਧ ਸਿੰਘ, ਬੰਤਾ ਸਿੰਘ, ਗੁਰਿੰਦਰ ਸਿੰਘ, ਸਤਿਨਾਮ ਸਿੰਘ, ਬਿੱਲੂ ਸਿੰਘ, ਗਿਆਨ ਸਿੰਘ ਆਦਿ ਸ਼ਾਮਲ ਹੋਏ |