19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਿਧਾਇਕ ਲਾਡੀ ਢੋਸ ਤੇ ਡੀ.ਸੀ. ਨੇ 10 ਲੱਖ ਬੀਮਾ ਯੋਜਨਾ ਦੀ ਕਰਵਾਈ ਸ਼ੁਰੂਆਤ <br/>

Ad Position 21
No active advertisement
ਕੋਟ ਈਸੇ ਖਾਂ ਦੇ ਵਾਰਡ ਨੰਬਰ 5 ਵਿਚ ਬੀਮਾ ਯੋਜਨਾ ਸ਼ੁਰੂ ਕਰਵਾਉਣ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸਾਗਰ ਸੇਤੀਆ ਤੇ ਹੋਰ | ਤਸਵੀਰ: ਗੁਰਮੀਤ ਸਿੰਘ ਖ਼ਾਲਸਾ <br/> 01-02-2026
ਕੋਟ ਈਸੇ ਖਾਂ, 31 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਦੀ ਮੈਡੀਕਲ ਬੀਮਾ ਯੋਜਨਾ ਦੀ ਕੋਟ ਈਸੇ ਖਾਂ ਵਿਖੇ ਪੁੱਜ ਕੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਾਰਡ ਨੰਬਰ 5 ਵਿਚ ਸ਼ੁਰੂਆਤ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਲਾਗੂ ਕੀਤੀ ਗਈ ਇਸ ਯੋਜਨਾ ਦਾ ਹੇਠਲੇ ਪੱਧਰ ਤੱਕ ਲੋਕਾਂ ਨੂੰ ਲਾਭ ਦੇਣ ਲਈ ਪੂਰੇ ਯੋਜਨਾਬੱਧ ਤੇ ਸੁਚਾਰੂ ਢੰਗ ਨਾਲ ਕੰਮ ਅਮਲ ਵਿਚ ਲਿਆਂਦਾ ਗਿਆ ਹੈ ਤੇ ਇਸ ਯੋਜਨਾ ਦਾ ਹਰ ਪਰਿਵਾਰ ਨੂੰ ਪੂਰਨ ਲਾਭ ਮਿਲੇਗਾ | ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸੂਬੇ ਵਿਚ ਹਰ ਛੋਟੇ ਵੱਡੇ ਪਰਿਵਾਰ ਨੂੰ ਬਿਨਾਂ ਕਿਸੇ ਪੱਖਪਾਤ ਦੇ ਲਾਭ ਦੇਣ ਲਈ ਜਾਰੀ ਹੋਈ ਯੋਜਨਾ ਤੋਂ ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਆਪ ਸਰਕਾਰ ਦੇ ਫ਼ੈਸਲੇ ਲੋਕਾਂ ਦੀਆਂ ਅਸਲ ਲੋੜਾਂ ਲਈ ਪੂਰਨ ਸਹਾਈ ਹੋ ਰਹੇ ਹਨ | ਇਸ ਮੌਕੇ ਆਪ ਆਗੂ ਕਪਿਲ ਮਹਿਤਾ ਤੇ ਜਰਨੈਲ ਸਿੰਘ ਰਾਜਪੂਤ ਨੇ ਇਹ ਯੋਜਨਾ ਸ਼ੁਰੂ ਕਰਵਾਉਣ ਲਈ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਪਿਲ ਮਹਿਤਾ ਹਲਕਾ ਚੇਅਰਮੈਨ ਟਰੇਡ ਵਿੰਗ, ਦੇਸ ਰਾਜ ਟੱਕਰ, ਗਗਨ ਸਚਦੇਵਾ, ਜਸਬੀਰ ਸਿੰਘ ਰਾਜਪੂਤ, ਸੁੱਖਾ ਰਾਜਪੂਤ, ਬਲਵੀਰ ਸਿੰਘ, ਸੰਨੀ ਰਾਜਪੂਤ, ਪਲਵਿੰਦਰ ਸਿੰਘ ਖੁਰਮੀ, ਕੁਲਦੀਪ ਰਾਜਪੂਤ, ਹਰਮਨ ਨਾਗੀ, ਗੌਤਮ ਕੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਦੀਆਂ ਸਿਰਮੌਰ ਜਥੇਬੰਦੀਆਂ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ <br/>
Ad Position 24