ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)-ਈ.ਟੀ.ਟੀ. 5994 ਅਧਿਆਪਕ ਯੂਨੀਅਨ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਦੀ ਫਰੀਡਮ ਫਾਈਟਰ ਹਾਲ ਮੋਗਾ ਵਿਖੇ ਹੋਈ, ਜਿਸ 'ਚ ਕੀਤੇ ਫ਼ੈਸਲੇ ਅਨੁਸਾਰ ਬੇਰੁਜ਼ਗਾਰੀ ਸਮੇਂ ਕੰਮ ਕਰਦੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ, ਜਿਸ 'ਚ ਬੱਗਾ ਖੁਡਾਲ ਸੂਬਾ ਕਨਵੀਨਰ, ਬਲਿਹਾਰ ਬੱਲੀ ਸੂਬਾ ਕਨਵੀਨਰ, ਬੰਟੀ ਕੰਬੋਜ ਸੂਬਾ ਕਨਵੀਨਰ, ਆਦਰਸ਼ ਕੁਮਾਰ ਵਿੱਤ ਸਕੱਤਰ, ਪਰਮਪਾਲ ਵਿੱਤ ਸਕੱਤਰ, ਰਮੇਸ਼ ਸਿੰਘ ਅਬੋਹਰ ਪੈੱ੍ਰਸ ਸਕੱਤਰ, ਕੁਲਵਿੰਦਰ ਬਰੇਟਾ, ਸੁਖਦੇਵ ਕੰਬੋਜ ਮੈਂਬਰ, ਪ੍ਰਗਟ ਬੋਹਾ ਮੈਂਬਰ, ਜਸਪ੍ਰੀਤ ਮੈਂਬਰ, ਪਵਨ ਸ੍ਰੀ ਮੁਕਤਸਰ ਸਾਹਿਬ ਅਤੇ ਹਰੀਸ਼ ਕੰਬੋਜ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ | ਨਵ ਗਠਿਤ ਕਮੇਟੀ ਦੇ ਸੂਬਾਈ ਕਨਵੀਨਰਾਂ ਬੱਗਾ ਖੁਡਾਲ, ਬਲਿਹਾਰ ਬੱਲੀ ਅਤੇ ਬੰਟੀ ਕੰਬੋਜ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਸਮੇਤ 15 ਫ਼ੀਸਦੀ ਵਾਧੇ ਅਨੁਸਾਰ ਪੰਜਾਬ ਤਨਖ਼ਾਹ ਸਕੇਲ ਲਾਗੂ ਕਰਵਾਉਣ ਅਤੇ ਘਰਾਂ ਤੋਂ ਦੂਰ ਦੁਰਾਡੇ ਨੌਕਰੀਆਂ ਕਰ ਰਹੇ 5994 ਈ.ਟੀ.ਟੀ. ਅਧਿਆਪਕਾਂ ਲਈ ਬਦਲੀ ਦਾ ਵਿਸ਼ੇਸ਼ ਮੌਕਾ ਲੈਣ ਲਈ ਸੰਘਰਸ਼ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਦੇ ਨਾਲ ਹੀ 15 ਫਰਵਰੀ ਨੂੰ ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਪੰਜਾਬ ਭਰ ਵਿਚੋਂ 5994 ਈ.ਟੀ.ਟੀ. ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਈ ਜਾਵੇਗੀ | ਇਸ ਸੰਗਰੂਰ ਰੈਲੀ ਦੀ ਤਿਆਰੀ ਲਈ ਈ.ਟੀ.ਟੀ. ਅਧਿਆਪਕਾਂ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਵਲੋਂ ਸਾਡੀਆਂ ਮੰਗਾ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਸਮੇਂ-ਸਮੇਂ 'ਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ | ਮੀਟਿੰਗ ਦੌਰਾਨ ਅਭਿਸ਼ੇਕ ਫ਼ਾਜਲਿਕਾ, ਸੁਰਿੰਦਰ