15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਮੋਗਾ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ- ਸੈਕਟਰੀ ਜਸਕਰਨ ਸਿੰਘ

Ad Position 21
No active advertisement
ਅਜੀਤ ਡੈਸਕ 05-02-2026
ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)-7ਵੀਂ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 2026 ਦੌਰਾਨ ਅਜਮੇਰ (ਰਾਜਸਥਾਨ) ਵਿਖੇ ਜ਼ਿਲ੍ਹਾ ਮੋਗਾ ਦੇ ਮਾਸਟਰ ਅਥਲੀਟਾਂ ਨੇ ਭਾਗ ਲੈਂਦਿਆਂ ਸ਼ਾਨਦਾਰ ਅਤੇ ਯਾਦਗਾਰੀ ਪ੍ਰਦਰਸ਼ਨ ਕੀਤਾ, ਜਿਸ 'ਚ ਮਾਸਟਰ ਅਥਲੀਟ ਵੀਰ ਸਿੰਘ ਸੂਬੇਦਾਰ ਨੇ 5000 ਮੀਟਰ ਵਾਕ ਵਿਚ ਤੀਸਰਾ ਸਥਾਨ, ਜਸਕਰਨ ਸਿੰਘ ਜ਼ਿਲ੍ਹਾ ਸਕੱਤਰ ਨੇ ਸ਼ਾਟਪੁੱਟ ਵਿਚ ਤੀਸਰਾ ਸਥਾਨ, ਡਿਸਕਸ ਥ੍ਰੋ 'ਚ ਵੀ ਤੀਸਰਾ ਸਥਾਨ, ਗੁਰਪ੍ਰੀਤ ਸਿੰਘ ਵਲੋਂ ਸ਼ਾਟਪੁੱਟ 'ਚ ਦੂਸਰਾ ਸਥਾਨ, ਡਿਸਕਸ ਥ੍ਰੋ 'ਚ ਵੀ ਦੂਸਰਾ ਸਥਾਨ, ਜੁਗਰਾਜ ਸਿੰਘ ਵਲੋਂ ਸ਼ਾਟਪੁੱਟ 'ਚ ਤੀਸਰਾ ਸਥਾਨ ਹਾਸਲ ਕੀਤਾ | ਮੋਗਾ ਜ਼ਿਲ੍ਹੇ ਦੇ ਅਥਲੀਟਾਂ ਦੀਆਂ ਨੈਸ਼ਨਲ ਪੱਧਰ ਦੀਆਂ ਪ੍ਰਾਪਤੀਆਂ ਨੂੰ ਸਲੂਟ ਕਰਦੇ ਹੋਏ ਪ੍ਰਧਾਨ ਗੋਬਿੰਦ ਸਿੰਘ, ਰੇਸ਼ਮ ਸਿੰਘ ਔਲਖ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਡਾ. ਬਲਵਿੰਦਰ ਕੌਰ, ਡਾ. ਸੰਦੀਪ ਸ਼ਰਮਾ, ਵੀਰ ਪ੍ਰਤਾਪ ਸਿੰਘ ਡਿਪਟੀ ਡਾਇਰੈਕਟਰ ਰਿਟਾਇਰਡ, ਚਰਨਜੀਤ ਸਿੰਘ, ਡਾ. ਦੀਪਕ ਸ਼ਰਮਾ, ਸਵਰਨ ਸਿੰਘ ਖੋਸਾ ਐਸ.ਈ., ਅੰਮਿ੍ਤਪਾਲ ਸਿੰਘ ਸੂਬੇਦਾਰ, ਗੁਰਜਿੰਦਰ ਸਿੰਘ ਖੋਸਾ, ਬਰਿੰਦਰਜੀਤ ਸਿੰਘ ਬਿੱਟੂ, ਜੱਸਾ ਬਹੋਨਾ, ਬਾਬਾ ਗੁਰਭੇਜ ਸਿੰਘ, ਮੰਗਲ ਸਿੰਘ ਸੂਬੇਦਾਰ ਮੇਜਰ, ਗੁਰਜੀਤ ਚੜਿੱਕ, ਲੈਕ. ਦਵਿੰਦਰ ਸਿੰਘ, ਅਮਨਦੀਪ ਸਿੰਘ, ਹਰਜੀਤ ਸਿੰਘ, ਬੇਅੰਤ ਸਿੰਘ ਡੀ.ਪੀ., ਲੈਕ. ਦਵਿੰਦਰ ਕੌਰ, ਸੁਰਿੰਦਰ ਕੌਰ, ਪਿ੍ੰਸੀਪਲ ਕੰਵਲਜੀਤ ਕੌਰ, ਸੁਖਜੀਤ ਕੌਰ ਨੇ ਮਾਣ ਮਹਿਸੂਸ ਕਰਦੇ ਹੋਏ ਵਧਾਈਆਂ ਦਿੱਤੀਆਂ | ਅਖੀਰ ਵਿਚ ਜ਼ਿਲ੍ਹਾ ਸਕੱਤਰ ਜਸਕਰਨ ਸਿੰਘ ਵਲੋਂ ਸਵਾਗਤ ਕਰਤਾਵਾਂ ਦਾ ਧੰਨਵਾਦ ਕੀਤਾ | ਡਾ. ਗੋਬਿੰਦ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਅਥਲੈਟਿਕਸ ਮੀਟ ਫਰਵਰੀ 2026 ਮਹੀਨੇ ਵਿਚ ਕਰਵਾਈ ਜਾਵੇਗੀ, ਜਿਸ ਦੀਆਂ ਨਿਰਧਾਰਿਤ ਮਿਤੀਆਂ ਜਲਦੀ ਹੀ ਦੱਸੀਆਂ ਜਾਣਗੀਆਂ | ਉਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਅਥਲੀਟਾਂ ਨੂੰ ਤਿਆਰੀ ਕਰਨ ਅਤੇ ਮੀਟ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ |
Ad Position 22
No active advertisement
ਪਿਛਲੀ ਖ਼ਬਰ ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਦੇ ਪ੍ਰੋਫੈਸ਼ਨਲ ਪ੍ਰੋਗਰਾਮ ਬੀ.ਕਾਮ 'ਚ ਟੈਲੀ-ਲਰਨਿੰਗ ਵਰਕਸ਼ਾਪ <br/> ਅਗਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਿਲ ਕੀਤੇ ਆਈਲਟਸ 'ਚੋਂ 6 ਬੈਂਡ <br/>
Ad Position 24