ਸਮਾਲਸਰ, 4 ਫਰਵਰੀ (ਗੁਰਜੰਟ ਕਲਸੀ ਲੰਡੇ)-ਸਾਬਕਾ ਸਰਪੰਚ ਮੱਖਣ ਸਿੰਘ ਸਰਾਂ ਲੰਡੇ ਦੇ ਭਰਾ ਅਤੇ ਸਾਬਕਾ ਸਰਪੰਚ ਮਾਤਾ ਹਰਪਾਲ ਕੌਰ ਦੇ ਸਪੁੱਤਰ ਕੁਲਦੀਪ ਸਿੰਘ ਸਰਾਂ ਲੰਡੇ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਗੁਰਦੁਆਰਾ ਤਿਲੋਕਾ ਪੱਤੀ ਪਿੰਡ ਲੰਡੇ (ਮੋਗਾ) ਵਿਖੇ ਪਾਏ ਗਏ | ਇਸ ਮੌਕੇ ਗੁਰਨੇਕ ਸਿੰਘ ਸੰਗਰਾਹੂਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦਿਆਂ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕੁਲਦੀਪ ਸਿੰਘ ਸਰਾਂ ਲੰਡੇ ਦੇ ਬੇਵਕਤ ਤੁਰ ਜਾਣ ਬਾਰੇ ਬੜੇ ਭਾਵਕ ਸ਼ਬਦਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਰਸਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਭੋਲਾ ਸਿੰਘ ਸਮਾਧ ਭਾਈ, ਬੇਅੰਤ ਸਿੰਘ ਲੰਡੇ ਬਲਾਕ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ, ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਭੁੱਟੋ ਰੋਡੇ, ਸੁਖਦੀਪ ਰੋਡੇ, ਸਾਹਿਬ ਸਰਪੰਚ ਸਮਾਲਸਰ, ਜਗਮੋਹਨ ਸਿੰਘ, ਗੁਰਸਾਹਿਬ ਸਿੰਘ, ਸਰਪੰਚ ਗੁਰਸੇਵਕ ਸਿੰਘ ਲੰਡੇ, ਸੁਰਜੀਤ ਸਿੰਘ ਸ਼ਤਾਬ, ਕੁਲਵੰਤ ਸਿੰਘ ਸੰਘਾ ਪ੍ਰਧਾਨ, ਦਰਸ਼ਨ ਸੈਕਟਰੀ, ਇੰਦਰਜੀਤ ਸਿੰਘ ਲੰਡੇ, ਅੰਮਿ੍ਤਪਾਲ ਸਿੰਘ ਲੰਡੇ ਆਦਿ ਨੇ ਹਾਜ਼ਰੀ ਲਵਾਈ | ਸਟੇਜ ਦਾ ਸੰਚਾਲਨ ਗੁਰਪ੍ਰੀਤ ਸਿੰਘ ਲੰਡੇ ਨੇ ਕੀਤਾ |