ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/>

Ad Position 21
No active advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਦੌਰਾਨ ਆਗੂ | ਤਸਵੀਰ : ਨਵਦੀਪ ਸਿੰਘ <br/> 22-02-2026
ਨੱਥੂਵਾਲਾ ਗਰਬੀ, 21 ਫਰਵਰੀ (ਨਵਦੀਪ ਸਿੰਘ)-ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਭੇਖਾ ਦੀ ਅਗਵਾਈ ਵਿਚ ਪਿੰਡ ਮਾਹਲਾ ਕਲਾਂ ਵਿਖੇ ਹੋਈ | ਮੀਟਿੰਗ ਵਿਚ ਸੂਬਾ ਪੈੱ੍ਰਸ ਸਕੱਤਰ ਅਵਤਾਰ ਸਿੰਘ ਮਹਿਮਾ ਵੀ ਸ਼ਾਮਲ ਹੋਏ | ਮੀਟਿੰਗ ਵਿਚ 22 ਫਰਵਰੀ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੋਗਾ ਵਿਖੇ ਬੀ.ਜੇ.ਪੀ. ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਵਿਚਾਰ ਚਰਚਾ ਕੀਤੀ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੈੱ੍ਰਸ ਸਕੱਤਰ ਤਜਿੰਦਰ ਸਿੰਘ ਭੇਖਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਲਿਆ ਕੇ ਲੋਕਾਂ ਤੋਂ ਬਿਜਲੀ ਖੋਹ ਕੇ ਕਾਰਪੋਰੇਟ ਘਰਾਨਿਆਂ ਨੂੰ ਦਿੱਤੀ ਜਾ ਰਹੀ ਹੈ | ਇਸੇ ਤਰ੍ਹਾਂ ਬੀਜ ਬਿੱਲ ਅਤੇ ਅਮਰੀਕਾ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਪੰਜਾਬ ਅਤੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਮੰਗਾ 'ਤੇ ਸੂਬੇ ਦੇ ਕਿਸਾਨਾਂ ਅਤੇ ਲੋਕਾਂ ਦੇ ਹਿਤਾਂ ਦੀ ਰਾਖੀ ਕਰੇ ਅਤੇ ਵਿਧਾਨ ਸਭਾ ਵਿਚ ਇਨ੍ਹਾਂ ਬਿੱਲਾਂ ਅਤੇ ਸਮਝੌਤਿਆਂ ਖ਼ਿਲਾਫ਼ ਮਤਾ ਲੈ ਕੇ ਆਵੇ | ਜਥੇਬੰਦੀ ਦੇ ਇਸਤਰੀ ਵਿੰਗ ਦੀ ਚੋਣ ਕਰਦਿਆਂ ਪਰਮਜੀਤ ਕੌਰ ਮਾਹਲਾ ਕਲਾਂ ਨੂੰ ਪ੍ਰਧਾਨ, ਮਨਜੀਤ ਕੌਰ ਨੱਥੂਵਾਲਾ ਨੂੰ ਸਕੱਤਰ, ਪੂਨਮ ਰਾਣੀ ਮਾਹਲਾ ਕਲਾਂ ਨੂੰ ਮੀਤ ਪ੍ਰਧਾਨ ਅਤੇ ਪਰਮਜੀਤ ਕੌਰ ਮਾਹਲਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ | ਇਸ ਮੌਕੇ ਮਹਿੰਦਰ ਸਿੰਘ, ਗੁਰਦੀਪ ਸਿੰਘ, ਗੁਰਤੇਜ ਸਿੰਘ, ਮਲਕੀਤ ਸਿੰਘ, ਗੁਰਮੇਲ ਸਿੰਘ, ਅਜਮੇਰ ਸਿੰਘ, ਸੁਖਦੇਵ ਸਿੰਘ, ਜਗਰੂਪ ਸਿੰਘ, ਸੁਖਮਿੰਦਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਛਿੰਦਰ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਕੌਰ, ਜਸਪ੍ਰੀਤ ਕੋਰ, ਹਰਜਿੰਦਰ ਕੋਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਕਾਰ ਨਵੇਂ ਵਿਕਾਸ ਕਾਰਜ ਕਰਵਾਉਣ 'ਚ ਅਸਮਰਥ-ਸਨੀ ਗਿੱਲ ਅਗਲੀ ਖ਼ਬਰ ਪਰਮਜੀਤ ਕੌਰ ਪ੍ਰਧਾਨ ਅਤੇ ਮਨਜੀਤ ਕੌਰ ਨੱਥੂਵਾਲਾ ਬਣੇ ਸਕੱਤਰ <br/> ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱ...
Ad Position 24
No active advertisement