19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੰਤ ਦਰਬਾਰਾ ਸਿੰਘ ਸਕੂਲ 'ਚ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਵਸ <br/>

Ad Position 21
No active advertisement
ਸੰਤ ਦਰਬਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਮਨਾਏ ਗਏ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪ੍ਰੋਗਰਾਮ ਪੇਸ਼ ਕਰਦੀਆਂ ਹੋਈਆਂ ਵਿਦਿਆਰਥਣਾਂ | ਤਸਵੀਰ : ਸੁਖਦੇਵ ਸਿੰਘ ਖ਼ਾਲਸਾ <br/> 23-02-2026
ਨਿਹਾਲ ਸਿੰਘ ਵਾਲਾ, 22 ਫਰਵਰੀ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ 'ਚੋਂ ਸੰਤ ਦਰਬਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਸਥਾ ਦੇ ਉਪ ਪ੍ਰਧਾਨ ਬੀਬੀ ਕਰਮਜੀਤ ਕੌਰ, ਮੈਨੇਜਿੰਗ ਡਾਇਰੈਕਟਰ ਭਗੀਰਥ ਸਿੰਘ ਗਿੱਲ, ਡਾਇਰੈਕਟਰ ਡਾ. ਗੋਬਿੰਦ ਸਿੰਘ, ਸਕੂਲ ਕੋਆਰਡੀਨੇਟਰ ਸ਼੍ਰੀਮਤੀ ਅਮਨਦੀਪ ਕੌਰ ਦੀ ਪ੍ਰੇਰਨਾ ਸਦਕਾ ਸਕੂਲ ਪਿ੍ੰਸੀਪਲ ਮੈਡਮ ਮਨਿੰਦਰ ਕੌਰ ਦੀ ਅਗਵਾਈ 'ਚ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦਾ ਆਗਾਜ਼ ਕਰਦਿਆਂ ਕੋਆਰਡੀਨੇਟਰ ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਸਾਲ ਇਸ ਦਿਨ 'ਤੇ ਵਿਸ਼ਵ ਭਰ 'ਚ ਮਾਂ ਬੋਲੀ ਮਨਾਉਣ ਦਾ ਮੰਤਵ ਦੁਨੀਆਂ ਭਰ ਦੇ ਲੋਕਾਂ ਨੂੰ ਮਾਂ ਬੋਲੀ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਹੈ | ਮੈਡਮ ਨਵਜੋਤ ਕੌਰ ਨੇ ਦੱਸਿਆ ਕਿ ਯੂਨੋਸਕੋ ਵਲੋਂ ਇਹ ਦਿਨ ਮਨਾਉਣ ਦਾ ਐਲਾਨ 1999 'ਚ ਕੀਤਾ ਅਤੇ 2000 ਤੋਂ ਬਕਾਇਦਾ ਇਸ ਦਿਨ ਨੂੰ ਦੁਨੀਆਂ ਭਰ 'ਚ ਮਨਾ ਕੇ ਮਾਂ ਬੋਲੀ ਦਾ ਸਤਿਕਾਰ ਅਤੇ ਵਿਕਾਸ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਦਾ ਦਰਜਾ ਇਨ੍ਹਾਂ ਸਭ ਤੋਂ ਉੱਪਰ ਹੈ | ਮੈਡਮ ਗੁਰਜੀਤ ਕੌਰ ਨੇ ਪ੍ਰੋਗਰਾਮ ਦੇ ਅੰਤ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਨੂੰ ਪਿਆਰ ਅਤੇ ਸਤਿਕਾਰ ਕਰਨ ਦਾ ਭਾਵਪੂਰਤ ਪੈਗ਼ਾਮ ਦਿੱਤਾ | ਉਨ੍ਹਾਂ ਕਿਹਾ ਕਿ ਜੋ ਕੁਝ ਅਸੀਂ ਆਪਣੀ ਮਾਂ ਬੋਲੀ ਰਾਹੀਂ ਸਿੱਖ ਸਕਦੇ ਹਾਂ ਉਹ ਕਿਸੇ ਦੂਜੀ ਭਾਸ਼ਾ ਰਾਹੀਂ ਸੰਭਵ ਨਹੀਂ ਹੈ | ਇਸ ਮੌਕੇ ਹੋਰਨਾਂ ਅਧਿਆਪਕਾਂ ਨੇ ਵੀ ਵਿਚਾਰ ਪੇਸ਼ ਕੀਤੇ | ਇਸ ਮੌਕੇ ਮੈਡਮ ਮੀਨਾਕਸ਼ੀ ਬਾਂਸਲ, ਮੈਡਮ ਅਮਨਦੀਪ ਕੌਰ, ਮੈਡਮ ਅਮਨਪ੍ਰੀਤ ਕੌਰ, ਮੈਡਮ ਅਮਨਦੀਪ ਵਰਮਾ, ਮੈਡਮ ਅਮਨਦੀਪ ਕੌਰ, ਮੈਡਮ ਗਰਮਨਪ੍ਰੀਤ ਸ਼ਰਮਾ, ਮੈਡਮ ਸੁਪਨਦੀਪ ਕੌਰ, ਮੈਡਮ ਪ੍ਰੀਆ ਦੇਵੀ, ਮੈਡਮ ਹਰਮੀਤ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਸੁਮਨਦੀਪ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਪਰਮਪਾਲ ਸਿੰਘ ਤਖ਼ਤੂਪੁਰਾ ਦੇ ਗ੍ਰਹਿ ਪੁੱਜੇ
Ad Position 24