ਕਿਸ਼ਨਪੁਰਾ ਕਲਾਂ, 22 ਫਰਵਰੀ (ਅਮੋਲਕ ਸਿੰਘ ਕਲਸੀ)-ਸਵ: ਜਥੇ ਠਾਕਰ ਸਿੰਘ ਮਾਨ ਦੁਆਰਾ ਸਥਾਪਿਤ ਤੇ ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਕੈਨੇਡਾ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਪਿ੍ੰਸੀਪਲ ਕਮਲਜੀਤ ਕੌਰ ਸੈਣੀ ਦੇ ਪਤੀ ਮੈਨੇਜਰ ਜਰਨੈਲ ਸਿੰਘ ਸੈਣੀ ਦੀ ਅਗਵਾਈ ਹੇਠ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਵਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਫੁੱਲਤਾ ਲਈ ਵੱਖ-ਵੱਖ ਪੋਸਟਰ ਬਣਾਏ ਗਏ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਮੈਨੇਜਰ ਜਰਨੈਲ ਸਿੰਘ ਸੈਣੀ ਨੇ ਕਿਹਾ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਹੀ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਮਾਂ ਬੋਲੀ ਨੂੰ ਸਹੀ ਉਚਾਰਨ ਲਈ ਪ੍ਰੇਰਿਤ ਕੀਤਾ | ਅੰਤ 'ਚ ਵਾਈਸ ਪਿ੍ੰਸੀਪਲ ਬਰਜੀਤ ਕੌਰ ਨੇ ਭਾਸ਼ਣ ਅਤੇ ਪੋਸਟਰ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਸਾਡੀ ਪਹਿਚਾਣ ਤੇ ਸਾਡਾ ਮਾਣ ਹੈ | ਇਸ ਮੌਕੇ ਵਾਈਸ ਪਿ੍ੰਸੀਪਲ ਬਰਜੀਤ ਕੌਰ, ਅਧਿਆਪਕਾਂ ਰਣਜੀਤ ਕੌਰ, ਰਾਜਪ੍ਰੀਤ ਕੌਰ, ਗੁਰਬੀਰ ਕੌਰ, ਬਲਰਾਜ ਕੌਰ, ਸਵਿਤਾ ਸ਼ਰਮਾ, ਸਿਮਰਨਪ੍ਰੀਤ ਕੌਰ, ਪਰਮਜੀਤ ਕੌਰ, ਗਗਨਦੀਪ ਕੌਰ, ਕਮਲਪ੍ਰੀਤ ਕੌਰ, ਕੰਵਲਜੀਤ ਕੌਰ, ਬੇਅੰਤ ਕੌਰ, ਅਮਨਦੀਪ ਕੌਰ, ਮਨਿੰਦਰ ਕੌਰ, ਜਤਿੰਦਰ ਕੌਰ, ਰਮਨਦੀਪ ਕੌਰ, ਜਗਦੀਪ ਸਿੰਘ ਆਦਿ ਹਾਜ਼ਰ ਸਨ |