14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਤਿੰਦਰਪਾਲ ਸਿੰਘ ਬਿੱਟੂ ਢੰਡ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-02-2026
ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਗੋਲਡਨ ਟਰੈਵਲ ਐਡਵਾਈਜ਼ਰ ਮੋਗਾ ਵਲੋਂ ਗੁਰਮੁਖ ਭਲਾਈ ਸੇਵਾ ਸੰਸਥਾ ਮੋਗਾ ਦੇ ਸਹਿਯੋਗ ਨਾਲ ਗੋਲਡਨ ਟਰੈਵਲ ਐਡਵਾਈਜ਼ਰ ਅਤੇ ਬਿੱਟ ਫੈਕਸ ਮੋਗਾ ਦੇ ਬਾਨੀ ਸਵ: ਸਤਿੰਦਰਪਾਲ ਸਿੰਘ ਬਿੱਟੂ ਢੰਡ ਦੀ ਯਾਦ ਵਿਚ ਅੱਖਾਂ ਦਾ ਵਿਸ਼ਾਲ ਕੈਂਪ ਸਥਾਨਕ ਸ਼ਹਿਰ ਦੀ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਲਗਾਇਆ ਗਿਆ | ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਅੱਖਾਂ ਦੇ ਮੁਫ਼ਤ ਜਾਂਚ ਕੈਂਪ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਕੀਤਾ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਤਿੰਦਰਪਾਲ ਸਿੰਘ ਬਿੱਟੂ ਜੋ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਉਹ ਯਾਰਾਂ ਦੇ ਯਾਰ ਤੇ ਲੋੜਵੰਦਾਂ ਲਈ ਮਸੀਹਾ ਸਨ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਤੇ ਅੱਜ ਉਨ੍ਹਾਂ ਦੀ ਯਾਦ ਵਿਚ ਗੋਲਡਨ ਟਰੈਵਲ ਐਡਵਾਈਜ਼ਰ ਦੇ ਐਮ.ਡੀ. ਸੁਭਾਸ਼ ਪਲਤਾ, ਉਨ੍ਹਾਂ ਦੇ ਸਪੁੱਤਰ ਸੰਦੀਪ ਸਿੰਘ ਸੰਨੀ ਢੰਡ ਤੇ ਸਮੁੱਚੇ ਪਰਿਵਾਰ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਹੈ | ਇਸ ਮੌਕੇ ਐਮ.ਡੀ. ਸੁਭਾਸ਼ ਪਲਤਾ ਨੇ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ | ਸ੍ਰੀ ਪਲਤਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਲਈ ਪਲਤਾ ਤੇ ਢੰਡ ਪਰਿਵਾਰ ਹਮੇਸ਼ਾ ਵਚਨਬੱਧ ਹੈ | ਇਸ ਮੌਕੇ ਸੰਕਰਾ ਆਈ ਫ਼ਾਉਂਡੇਸ਼ਨ ਮੁੱਲਾਂਪੁਰ ਲੁਧਿਆਣਾ ਤੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਵਲੋਂ 360 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 38 ਮਰੀਜ਼ਾਂ ਦੀ ਚੋਣ ਅਪ੍ਰੇਸ਼ਨ ਲਈ ਕੀਤੀ ਗਈ, ਜਿਨ੍ਹਾਂ ਨੂੰ ਸ਼ੰਕਰਾ ਆਈ ਫਾੳਾੂਡੇਸ਼ਨ ਸੰਸਥਾ ਮੁੱਲਾਂਪੁਰ ਵਿਖੇ ਭੇਜਿਆ ਗਿਆ ਅਤੇ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਦੀਪ ਡਰੈੱਸ ਕੇਅਰ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਸਚਦੇਵਾ ਕੌਂਸਲਰ, ਦੀਪਕ ਤਾਇਲ ਆੜ੍ਹਤੀ ਮੋਗਾ, ਐਡਵੋਕੇਟ ਰਮੇਸ਼ ਗਰੋਵਰ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਹੈਰੀ ਕਵਾਤਰਾ ਬੀ.ਆਰ. ਫ਼ੈਸ਼ਨ, ਜਤਿੰਦਰ ਢੰਡ, ਸੁਖਚੈਨ ਸਿੰਘ ਰਾਮੂਵਾਲੀਆ, ਲੱਕੀ ਗਿੱਲ, ਗੋਵਰਧਨ ਪੋਪਲੀ ਸਾਬਕਾ ਕੌਂਸਲਰ, ਹਰੀਸ਼ ਪੱਬੀ ਬੱਧਨੀ ਕਲਾਂ, ਰੋਹਿਤ ਤਾਜ ਹੋਟਲ, ਮਨੰੂ ਵਰਮਾ, ਆਸ਼ੂ ਹਾਂਡਾ, ਨੌਹਰੀਆ ਸਾਬ, ਮੋਹਨ ਪਲਤਾ, ਰਵਿੰਦਰ ਗੋਇਲ ਸੀ.ਏ., ਸ਼ੁਭਮ ਪਲਤਾ, ਅਮਿਤ ਪਲਤਾ, ਸੰਦੀਪ ਕੁਮਾਰ ਸੰਨੀ ਢੰਡ, ਰਿਆ ਪਲਤਾ, ਪਰਮਜੀਤ ਕੌਰ ਪਲਤਾ, ਰਮਨ ਅਰੋੜਾ, ਪਿ੍ੰਸੀਪਲ ਸ਼ਿਵਾਨੀ ਅਰੋੜਾ, ਇੰਦਰਜੀਤ ਕੌਰ ਜੌਹਲ, ਮੈਡਮ ਰਮਨ ਸਮੇਤ ਢੰਡ, ਪਲਤਾ ਪਰਿਵਾਰ ਦੇ ਮੈਂਬਰ, ਗੋਲਡਨ ਟਰੈਵਲ ਐਡਵਾਈਜ਼ਰ ਦਾ ਸਮੂਹ ਸਟਾਫ਼, ਸ਼ਹਿਰ ਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੋਰੀ ਕਰਨ ਵਾਲਾ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਜਥੇਦਾਰ ਤੋਤਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੈਂਪ 28 ਨੂੰ - ਹੈਰੀ, ਮੱਲ੍ਹੀ <br/>
Ad Position 24