27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਲਪਾਈਨ ਗਰਲਜ਼ ਕਾਲਜ ਰੋਡੇ ਰਾਸ਼ਟਰੀ ਵਿੱਤੀ ਸਾਖਰਤਾ ਐਨ.ਐਫ.ਐਲ.ਕੁਇਜ਼ 2026 ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-03-2026
ਸਮਾਲਸਰ, 2 ਮਾਰਚ (ਗੁਰਜੰਟ ਕਲਸੀ ਲੰਡੇ)-ਨੈਸ਼ਨਲ ਫਾਈਨੈਂਸ਼ੀਅਲ ਲੈਟਰੈਂਸੀ ਅਭਿਆਨ ਦੇ ਤਹਿਤ ਵਨ ਨੇਸ਼ਨ ਵਨ ਕੁਇਜ਼ ਦਾ ਆਯੋਜਨ ਕੀਤਾ ਗਿਆ | ਕੁਇਜ਼ 'ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਜਿਵੇਂ ਕਿ ਬੀ.ਸੀ.ਏ., ਬੀ.ਕੌਮ., ਬੀ.ਐਸ.ਸੀ.ਐਫ.ਡੀ., ਬੀ.ਐਸ.ਸੀ.ਆਈ.ਟੀ. ਤੇ ਬੀ.ਏ. ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਕੁਇਜ਼ ਅਲਪਾਈਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲਜੀ 'ਚ ਕਰਵਾਇਆ ਗਿਆ | ਇਸ 'ਚ ਵਿਦਿਆਰਥੀਆਂ ਨੇ ਪਹਿਲਾਂ ਆਨਲਾਈਨ ਰਜਿਸਟਰੇਸ਼ਨ ਕੀਤੀ ਤੇ ਫਿਰ ਆਨਲਾਈਨ ਕੁਇਜ਼ 'ਚ ਭਾਗ ਲਿਆ | ਇਸ ਕੁਇਜ਼ 'ਚ ਬੱਚਿਆਂ ਨੂੰ ਵਿੱਤੀ ਸਾਖਰਤਾ ਤੇ ਮਾਰਕੀਟ ਜਾਗਰੂਕ ਵਧਾਉਣ ਦੇ ਉਦੇਸ਼ ਨਾਲ ਇਕ ਵਿੱਕਰੀ ਰਾਸ਼ਟਰੀ ਪੱਧਰ ਦੀ ਪਹਿਲ ਦਿੱਤੀ | ਬੱਚਿਆਂ ਨੇ ਆਪਣੇ ਗਿਆਨ ਤੇ ਯੋਗਤਾ ਦੇ ਅਨੁਸਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਸਕਿਉਰਿਟੀ ਇਨਹਾਂਸ ਬੋਰਡ ਆਫ਼ ਇੰਡੀਆ ਵਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਸਰਟੀਫਿਕੇਟ ਵੀ ਦਿੱਤੇ ਗਏ | ਇਸ ਮੌਕੇ 'ਤੇ ਕਾਲਜ ਤੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਗਾਬਾ ਤੇ ਵਾਈਸ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਬੱਚਿਆਂ ਨੂੰ ਹੌਂਸਲਾ ਅਫਜ਼ਾਈ ਕੀਤੀ ਤੇ ਭਵਿੱਖ 'ਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਕਾਲਜ ਦੇ ਪ੍ਰਬੰਧਕ ਮੈਡਮ ਕੁਲਜਿੰਦਰ ਕੌਰ ਨੇ ਕਾਲਜ 'ਚ ਕੁਇਜ਼ ਪ੍ਰੋਗਰਾਮ ਕਰਵਾਉਣ ਲਈ ਸਾਰੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਸ.ਐਫ.ਸੀ. ਇੰਸਟੀਚਿਊਟ ਜਲਾਲਾਬਾਦ ਵਿਖੇ ਏ.ਆਈ. ਤੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਸੈਮੀਨਾਰ <br/> ਅਗਲੀ ਖ਼ਬਰ ਗ਼ੈਰ-ਕਾਨੂੰਨੀ ਢੰਗ ਨਾਲ ਬਣਾਏ ਪਸ਼ੂਆਂ ਦੇ ਅਹਾਤੇ ਹਟਾਉਣ ਦੀ ਕੀਤੀ ਮੰਗ <br/>
Ad Position 24