25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਮਾਧ ਭਾਈ ਦੇ ਪਹਿਲੇ ਵਾਲੀਬਾਲ ਸ਼ੂਟਿੰਗ ਕੱਚੀ ਮਹਾਂ ਕੰੁਭ 'ਚ ਬਾਰੇਕਾ ਜੇਤੂ

Ad Position 21
No active advertisement
ਅਜੀਤ ਡੈਸਕ 03-03-2026
ਸਮਾਧ ਭਾਈ, 2 ਮਾਰਚ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਸਪੋਰਟਸ ਕਲੱਬ ਸਮਾਧ ਭਾਈ ਵਲੋਂ ਐਨ.ਆਰ.ਆਈਜ਼ ਤੇ ਨਗਰ ਦੇ ਸਹਿਯੋਗ ਨਾਲ ਕਰਵਾਏ ਪਹਿਲੇ ਵਾਲੀਬਾਲ ਸ਼ੂਟਿੰਗ ਕੱਚੀ ਮਹਾਂਕੰੁਭ 'ਚ 24 ਟੀਮਾਂ ਪੁੱਜੀਆਂ ਤੇ ਫਸਵੇਂ ਮੁਕਾਬਲਿਆਂ ਦੌਰਾਨ ਪਿੰਡ ਬਾਰੇਕਾ ਤੇ ਕਾਲੇਕੇ ਦੀਆਂ ਟੀਮਾਂ ਨੇ ਫਾਈਨਲ 'ਚ ਜਗ੍ਹਾ ਬਣਾਈ | ਫਾਈਨਲ ਮੁਕਾਬਲੇ 'ਚ ਬਾਰੇਕਾ ਦੀ ਟੀਮ ਨੇ ਕਾਲੇਕੇ ਦੀ ਟੀਮ ਨੂੰ ਹਰਾ ਕੇ ਪਹਿਲੀ ਪੁਜ਼ੀਸ਼ਨ ਹਾਸਲ ਕਰਦਿਆਂ ਪਹਿਲਾ ਮਹਾਂ ਕੰੁਭ ਆਪਣੇ ਨਾਂਅ ਕੀਤਾ | ਇਸ ਮੌਕੇ ਹੋਏ ਰੱਸਾਕਸੀ ਦੇ ਫਾਈਨਲ ਮੁਕਾਬਲੇ ਵਿਚ ਭਾਈ ਰੂਪ ਚੰਦ ਕਲੱਬ ਦੀ ਟੀਮ ਨੇ ਬਾਬਾ ਮੰਗਲ ਦਾਸ ਕਲੱਬ ਦੀ ਟੀਮ ਨੂੰ ਹਰਾ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਇਸ ਸਮੇਂ ਕਲੱਬ ਵਲੋਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਤੇ ਟਰਾਫ਼ੀਆਂ ਨਾਲ ਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਸ਼ਾਨਦਾਰ ਮੋਮੈਂਟੋ ਨਾਲ ਸਨਮਾਨ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਸਤਨਾਮ ਸਿੰਘ ਨੇ ਸਹਿਯੋਗੀ ਸ਼ਖ਼ਸੀਅਤਾਂ, ਵਾਲੀਬਾਲ ਟੀਮਾਂ ਤੇ ਦਰਸ਼ਕਾਂ ਦਾ ਵੱਡਾ ਸਹਿਯੋਗ ਦੇਣ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 'ਅਜੀਤ' ਦੇ ਪੱਤਰਕਾਰ ਘੜੈਲੀ ਨੂੰ ਸਦਮਾ, ਸੱਸ ਦਾ ਦਿਹਾਂਤ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਕੀਤੇ ਵਿਆਪਕ ਪ੍ਰਬੰਧ-ਬੈਂਸ
Ad Position 24