17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਵਿਖੇ ਵਿਅਕਤੀ ਦੇ ਕਤਲ ਮਾਮਲੇ 'ਚ 1 ਕਾਬੂ

Ad Position 21
No active advertisement
ਅਜੀਤ ਡੈਸਕ 06-03-2026
ਅਜੀਤਵਾਲ (ਮੋਗਾ), 5 ਮਾਰਚ (ਹਰਦੇਵ ਸਿੰਘ ਮਾਨ)-ਥਾਣਾ ਅਜੀਤਵਾਲ ਅਧੀਨ ਪੈਂਦੇ ਵੱਡੇ ਪਿੰਡ ਕੋਕਰੀ ਕਲਾਂ ਵਿਖੇ ਪੈਸਿਆਂ ਦੇ ਲੈਣ ਦੇਣ ਕਰਕੇ ਇਕ ਵਿਅਕਤੀ ਦੇ ਕਤਲ ਨੂੰ ਲੈ ਕੇ ਪਰਿਵਾਰ ਵਲੋਂ ਥਾਣਾ ਅਜੀਤਵਾਲ ਵਿਖੇ ਦੋਸ਼ੀਆਂ ਦੀ ਗਿ੍ਫਤਾਰੀ ਦੀ ਮੰਗ ਨੂੰ ਲੈ ਕੇ ਲਾਸ਼ ਲੈ ਕੇ ਵੱਡੀ ਗਿਣਤੀ ਇਕੱਠ ਨਾਲ ਬੈਠੇ ਰਹੇ ਦੂਸਰੇ ਪਾਸੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਤੇ ਇਕ ਨੂੰ ਗਿ੍ਫਤਾਰ ਵੀ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਹਿਮਾ ਸਰਜਾ ਬਠਿੰਡਾ ਜੋ ਕਿ ਹੁਣ ਕੋਕਰੀ ਕਲਾਂ ਵਿਖੇ ਰਹਿ ਰਹੀ ਹੈ ਨੇ ਦੱਸਿਆ ਕਿ ਮੇਰਾ ਪਤੀ ਗੁਰਪ੍ਰੀਤ ਸਿੰਘ ਕੋਲਡ ਸਟੋਰ ਵਿਖੇ ਲੇਬਰ ਦਾ ਕੰਮ ਕਰਦਾ ਹੈ ਜਿਸ ਦੇ ਨਾਲ ਹੀ ਮੇਰੀ ਮਾਸੀ ਦੇ ਲੜਕੇ ਮਿੰਟੂ ਸਿੰਘ ਅਤੇ ਵੀਰਪਾਲ ਸਿੰਘ ਵਾਸੀ ਲੁਹਾਰਾ ਵੀ ਲੇਬਰ ਦਾ ਕੰਮ ਕਰਦੇ ਹਨ ਬੀਤੀ 4 ਤਰੀਕ ਨੂੰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇਹ ਦੋਨੋਂ ਸਾਡੇ ਘਰੋਂ ਦੁਪਹਿਰ ਦੀ ਰੋਟੀ ਲੈਣ ਲਈ ਆਏ ਇੰਨੇ ਨੂੰ ਘਰ ਦੇ ਬਾਹਰ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਕੁਝ ਵਿਅਕਤੀ ਜ਼ਬਰਦਸਤੀ ਸਾਡੇ ਘਰ ਅੰਦਰ ਆ ਗਏ ਅਤੇ ਘਰ ਦੀ ਤੋੜ-ਭੰਨ ਤੇ ਮਿੰਟੂ ਸਿੰਘ ਨੂੰ ਜ਼ਖਮੀ ਕਰ ਦਿੱਤਾ | ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਢੁੱਡੀਕੇ ਲੈ ਗਏ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਮੋਗਾ, ਉੱਥੋਂ ਫਰੀਦਕੋਟ ਭੇਜ ਦਿੱਤਾ | ਫਰੀਦਕੋਟ ਤੋਂ ਮੁੱਢਲੀ ਸਹਾਇਤਾ ਤੋਂ ਬਾਅਦ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਪਰ ਜਦੋਂ ਉੱਥੋਂ ਵੀ ਮਿੰਟੂ ਸਿੰਘ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਲਿਜਾ ਰਹੇ ਸੀ ਤਾਂ ਤੜਕੇ ਦੇ ਕਰੀਬ 4 ਵਜੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਿੰਟੂ ਸਿੰਘ ਦੀ ਮੌਤ ਹੋ ਗਈ | ਉਕਤ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਇਹ ਵਿਅਕਤੀ ਧੱਕੇ ਨਾਲ ਘਰ ਖਾਲੀ ਕਰਵਾਉਣਾ ਚਾਹੁੰਦੇ ਸਨ ਜਦੋਂ ਕਿ ਇਨ੍ਹਾਂ ਪੈਸਿਆਂ ਵਿਚ ਮਿੰਟੂ ਸਿੰਘ ਤੇ ਵੀਰਪਾਲ ਸਿੰਘ ਦਾ ਕੋਈ ਵੀ ਲੈਣ ਦੇਣ ਨਹੀਂ ਸੀ¢ ਪਰਿਵਾਰ ਵਲੋਂ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਮਿੰਟੂ ਸਿੰਘ ਦੀ ਲਾਸ਼ ਨੂੰ ਥਾਣਾ ਅਜੀਤਵਾਲ ਵਿਖੇ ਲਿਆਂਦਾ ਜਿੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਅਤੇ ਕਿਸਾਨ ਜਥੇਬੰਦੀ ਦੇ ਆਗੂ ਵੀ ਪਹੁੰਚ ਗਏ¢ ਇਸ ਮੌਕੇ ਕਿਸਾਨ ਆਗੂ ਗੁਰਭਿੰਦਰ ਸਿੰਘ ਕੋਕਰੀ, ਮਜ਼ਦੂਰ ਆਗੂ ਮਨਦੀਪ ਸਿੰਘ ਆਦਿ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੀੜ੍ਹਤ ਪਰਿਵਾਰ ਲਈ ਜਲਦ ਇਨਸਾਫ ਦੀ ਮੰਗ ਕੀਤੀ¢ ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਲੋਕਾਂ ਸਮੇਤ ਪੰਚਾਇਤੀ ਸ਼ਖਸੀਅਤਾਂ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ¢ ਸਬੰਧੀ ਥਾਣਾ ਮੁਖੀ ਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਸੰਜੀਦਗੀ ਦਿਖਾਉਂਦਿਆਂ ਬਹੁਤ ਘੱਟ ਸਮੇਂ ਵਿਚ ਹੀ ਇਕ ਗਿ੍ਫਤਾਰੀ ਹੋ ਚੁੱਕੀ ਹੈ ਤੇ ਦੂਸਰੇ ਦੋਸ਼ੀਆਂ ਨੂੰ ਵੀ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ <br/> ਅਗਲੀ ਖ਼ਬਰ ਸਵਰਨਕਾਰ ਸੰਘ ਕੋਟ ਈਸੇ ਖਾਂ ਵਲੋਂ ਸਾਲਾਨਾ ਸਮਾਗਮ ਭਲਕੇ-ਪ੍ਰਬੰਧਕ
Ad Position 24