19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੁਖਦੇਵ ਸਿੰਘ ਖੋਸਾ ਬਲਾਕ ਸੰਮਤੀ ਕੋਟ ਈਸੇ ਖਾਂ ਦੇ ਚੇਅਰਮੈਨ ਬਣੇ

Ad Position 21
No active advertisement
ਬਲਾਕ ਸੰਮਤੀ ਕੋਟ ਈਸੇ ਖਾਂ ਦੇ ਨਵ-ਨਿਯੁਕਤ ਚੇਅਰਮੈਨ ਸੁਖਦੇਵ ਸਿੰਘ ਖੋਸਾ ਕੋਟਲਾ ਨੂੰ ਵਧਾਈ ਦੇਣ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹੋਰ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 06-03-2026
ਕੋਟ ਈਸੇ ਖਾਂ, 5 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਬਲਾਕ ਦਫ਼ਤਰ ਕੋਟ ਈਸੇ ਖਾਂ ਵਿਖੇ ਨਵੇਂ ਚੁਣੇ ਹੋਏ ਬਲਾਕ ਸੰਮਤੀ ਮੈਂਬਰਾਂ ਦੀ ਬੈਠਕ ਹੋਈ, ਜਿਸ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵੀ ਵਿਸ਼ੇਸ਼ ਸ਼ਿਰਕਤ ਕੀਤੀ ਗਈ | ਬੈਠਕ 'ਚ ਬਲਾਕ ਸੰਮਤੀ ਕੋਟ ਈਸੇ ਖਾਂ ਦੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਸੁਖਦੇਵ ਸਿੰਘ ਖੋਸਾ ਨੂੰ ਚੇਅਰਮੈਨ ਚੁਣ ਲਿਆ ਗਿਆ | ਨਵੇਂ ਚੁਣੇ ਗਏ ਚੇਅਰਮੈਨ ਸੁਖਦੇਵ ਸਿੰਘ ਖੋਸਾ ਕੋਟਲਾ ਨੇ ਇਸ ਅਹੁਦੇ ਨੂੰ ਲੈ ਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਸਾਥੀ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਅਹੁਦੇ 'ਤੇ ਰਹਿ ਕੇ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਦੇ ਹੋਏ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਆਪਣਾ ਯੋਗਦਾਨ ਪਾਉਣਗੇ | ਇਸ ਚੋਣ ਵਿਚ ਸਤਨਾਮ ਸਿੰਘ ਨੂੰ ਉਪ ਚੇਅਰਮੈਨ ਚੁਣਿਆ ਗਿਆ | ਇਸ ਤੋਂ ਇਲਾਵਾ ਬਲਾਕ ਸੰਮਤੀ ਧਰਮਕੋਟ ਨਾਲ ਸੰਬੰਧਿਤ ਚੇਅਰਮੈਨ ਲਈ ਹੋਈ ਵੱਖਰੀ ਬੈਠਕ 'ਚ ਅਮਰਜੀਤ ਸਿੰਘ ਭਿੰਡਰ ਕਲਾਂ ਚੇਅਰਮੈਨ ਤੇ ਬੀਬੀ ਬੇਅੰਤ ਕੌਰ ਬੱਡੂਵਾਲ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ | ਨਵੇਂ ਚੁਣੇ ਗਏ ਚੇਅਰਮੈਨਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਨਵੇਂ ਚੁਣੇ ਅਹੁਦੇਦਾਰਾਂ ਨੂੰ ਮੌਕੇ 'ਤੇ ਵਧਾਈ ਦੇਣ ਵਾਲਿਆਂ ਵਿਚ ਚਰਨਜੀਤ ਸਿੰਘ ਭੋਲਾ ਘਲੋਟੀ, ਚੇਅਰਮੈਨ ਅਮਨ ਪੰਡੋਰੀ, ਅਮਰਿੰਦਰ ਸਿੰਘ ਅਮਨ ਸਰਪੰਚ ਕਾਦਰਵਾਲਾ, ਰਮਨਦੀਪ ਸਿੰਘ ਰਿੰਪੀ ਸਰਪੰਚ ਖੋਸਾ ਰਣਧੀਰ, ਸਵਰਾਜ ਸਿੰਘ ਢਿੱਲੋਂ ਸਰਪੰਚ ਘਲੋਟੀ, ਮਲੂਕ ਸਿੰਘ ਜੋਧੂ ਸਰਪੰਚ ਮਸਤੇਵਾਲਾ, ਸਿਮਰਨਜੀਤ ਸਿੰਘ ਸੋਨਾ ਪ੍ਰਧਾਨ ਆਪ ਯੂਥ ਵਿੰਗ ਧਰਮਕੋਟ, ਰਣਜੀਤ ਸਿੰਘ ਬਬਲੂ ਮੈਂਬਰ ਜ਼ਿਲ੍ਹਾ ਪਰਿਸ਼ਦ, ਚੇਅਰਮੈਨ ਬਿੱਟੂ ਬੀਜਾਪੁਰ, ਸਰਪੰਚ ਬਲਦੇਵ ਸਿੰਘ ਬਲਖੰਡੀ, ਇਕੱਤਰ ਸਿੰਘ ਸੰਮਤੀ ਮੈਂਬਰ, ਗੁਰਮੀਤ ਸਿੰਘ ਰੰਡਿਆਲਾ ਸੰਮਤੀ ਮੈਂਬਰ, ਕਪਿਲ ਮਹਿਤਾ ਹਲਕਾ ਕੋਆਰਡੀਨੇਟਰ ਟਰੇਡ ਵਿੰਗ, ਆਪ ਆਗੂ ਗੁਰਲਾਭ ਸਿੰਘ ਮਸਤੇਵਾਲਾ, ਜਗਜੀਤ ਸਿੰਘ ਸਦਰਕੋਟ, ਨਿਰਮਲ ਸਿੰਘ ਸੰਮਤੀ ਮੈਂਬਰ, ਮੁਕੇਸ਼ ਰਾਜੂ ਸਚਦੇਵਾ, ਮਣੀ ਛਾਬੜਾ, ਬਿਕਰਮ ਸ਼ਰਮਾ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਐਸ. ਬਲੌਸਮ ਹਾਈ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਮਰਦੀਪ ਸਿੰਘ ਮੰਡੀਲਾ ਬਲਾਕ ਸੰਮਤੀ ਚੇਅਰਮੈਨ ਤੇ ਬੇਅੰਤ ਕੌਰ ਬੱਡੂਵਾਲ ਵਾਈਸ ਚੇਅਰਪਰਸਨ ਨਿਯੁਕਤ
Ad Position 24