ਕਿਸ਼ਨਪੁਰਾ ਕਲਾਂ, 5 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਸਿਪਾਹੀ ਸੰਤ ਬਾਬਾ ਵਿਸਾਖਾ ਸਿੰਘ ਦੀ ਮਿੱਠੀ ਯਾਦ ਵਿਚ ਖ਼ੂਨਦਾਨ ਵੈੱਲਫੇਅਰ ਕਮੇਟੀ, ਗ੍ਰਾਮ ਪੰਚਾਇਤ ਐਨ.ਆਰ.ਆਈ. ਵੀਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25 ਵਾ ਸਾਲਾਨਾ ਖ਼ੂਨਦਾਨ ਕੈਂਪ 11 ਮਾਰਚ ਦਿਨ ਬੁੱਧਵਾਰ ਨੂੰ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ | ਖ਼ੂਨਦਾਨ ਕੈਂਪ ਦਾ ਪੋਸਟਰ ਜਾਰੀ ਕਰਦਿਆਂ ਉੱਘੇ ਸਮਾਜ ਸੇਵੀ ਮੈਂਬਰ ਪੰਚਾਇਤ ਜਗਤਾਰ ਸਿੰਘ ਬਾਬਾ ਅਤੇ ਹਰਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਸ ਕੈਂਪ ਵਿਚ ਡੀ.ਐਮ.ਸੀ. ਹਸਪਤਾਲ ਲੁਧਿਆਣਾ ਦੀ ਬਲੱਡ ਬੈਂਕ ਦੀ ਟੀਮ ਪਹੁੰਚ ਰਹੀ ਹੈ ਜਿਸ ਵਿਚ ਮੁਫ਼ਤ ਖੂਨ ਦੀ ਜਾਂਚ ਕੀਤੀ ਜਾਵੇਗੀ ਤੇ ਖੂਨ ਦਾਨ ਕਰਨ ਵਾਲੇ ਨੂੰ ਬਲੱਡ ਡੋਨਰ ਕਾਰਡ ਵੀ ਦਿੱਤਾ ਜਾਵੇਗਾ | ਉੱਘੇ ਸਮਾਜ ਸੇਵੀ ਮੈਂਬਰ ਪੰਚਾਇਤ ਜਗਤਾਰ ਸਿੰਘ ਬਾਬਾ ਅਤੇ ਹਰਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਸ ਕੈਂਪ ਨੂੰ 25 ਸਾਲ ਪੂਰੇ ਹੋਣ ਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਪੋਸਟਰ ਜਾਰੀ ਕਰਨ ਵਾਲਿਆਂ 'ਚ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ, ਸਤਵੰਤ ਸਿੰਘ ਸੱਤੂ, ਪ੍ਰਦੀਪ ਸਿੰਘ ਗੋਲਾ ਆੜ੍ਹਤੀਆਂ, ਅੰਗਰੇਜ਼ ਸਿੰਘ ਮਾਣੀਆਂ ਕੈਨੇਡਾ, ਜੀਵਨਜੋਤ ਸਿੰਘ ਮਾਨ, ਬਿੰਦਰ ਸਿੰਘ ਜੰਗ, ਨਿਸ਼ਾਨ ਸਿੰਘ ਗੋਲੀ, ਬਲਵੰਤ ਸਿੰਘ ਨੋਨੀ, ਸੁਖਵਿੰਦਰ ਸਿੰਘ ਕਾਲੂ ਆਦਿ ਹਾਜ਼ਰ ਸਨ |