ਫਤਿਹਗੜ੍ਹ ਪੰਜਤੂਰ, 7 ਮਾਰਚ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬਾ ਵਿਖੇ ਅਗਰਵਾਲ ਸਮਾਜ ਸਭਾ ਦੀ ਮੀਟਿੰਗ ਹੋਈ | ਜਿਸ ਵਿਚ ਅਗਰਵਾਲ ਸਮਾਜ ਦੇ ਪੰਜਾਬ ਪ੍ਰਧਾਨ ਡਾ. ਅਜੇ ਕਾਂਸਲ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਮਹਾਰਾਜਾ ਅਗਰਸੈਨ ਜੀ ਦੇ ਆਦਰਸ਼ਾਂ ਅਤੇ ਮਾਰਗ ਦਰਸ਼ਨ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਇਸ ਦੌਰਾਨ ਪੰਜਾਬ ਪ੍ਰਧਾਨ ਡਾ. ਅਜੇ ਕਾਂਸਲ ਵਲੋਂ ਸ਼ਹਿਰੀ ਪ੍ਰਧਾਨ ਭੁਪੇਸ਼ ਗਰਗ ਦੇ ਪਤਨੀ ਆਰਤੀ ਗਰਗ ਵਾਈਸ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਅਤੇ ਵਪਾਰ ਮੰਡਲ ਦੇ ਪ੍ਰਧਾਨ ਦੇਵ ਨਰਾਇਣ ਦੇ ਸਪੁੱਤਰ ਡਾ. ਯੁਵਰਾਜ ਗਰਗ ਨੂੰ ਸਨਮਾਨਿਤ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਜੋ ਇਨ੍ਹਾਂ ਨੇ ਮੁਕਾਮ ਹਾਸਲ ਕੀਤਾ ਹੈ ਉਸ ਨਾਲ ਅਗਰਵਾਲ ਸਮਾਜ ਦਾ ਨਾਂਅ ਰੌਸ਼ਨ ਹੋਇਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕਾਂਸਲ, ਮੈਡਮ ਲਵਲੀ ਸਿੰਗਲਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਦਵਿੰਦਰ ਸਿੰਗਲਾ, ਸਮੀਰ ਸਿੰਗਲਾ, ਅੰਜੂ, ਵੀਨਾ, ਪੂਜਾ, ਭੁਪੇਸ਼ ਗਰਗ ਸ਼ਹਿਰੀ ਪ੍ਰਧਾਨ, ਵਿਜੇ ਕੁਮਾਰ ਬਾਂਸਲ, ਲਾਲਾ ਗੋਬਿੰਦ ਨਰਾਇਣ, ਲਾਲਾ ਲਕਸ਼ਮੀ ਨਰਾਇਣ, ਵਪਾਰ ਮੰਡਲ ਦੇ ਪ੍ਰਧਾਨ ਦੇਵ ਨਰਾਇਣ, ਹਲਕਾ ਕੋਆਰਡੀਨੇਟਰ ਚੰਦਰ ਸ਼ੇਖਰ ਬਾਂਸਲ, ਸ਼ੁਭਮ ਸਿੰਗਲਾ ਧਰਮਕੋਟ, ਨਿਤਿਨ ਗਰਗ ਮੋਗਾ, ਭਾਰਤ ਭੂਸ਼ਨ ਬਾਂਸਲ ਆਦਿ ਹਾਜ਼ਰ ਸਨ |