17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 08-03-2026
ਮੋਗਾ, 7 ਮਾਰਚ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ ਜਿਸ ਵਿਚ ਅਨੀਸ਼ ਕੁਮਾਰ ਪਟਵਾਰੀ ਦੀ ਐਕਸੀਡੈਂਟ ਵਿਚ ਹੋਈ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਮੀਟਿੰਗ ਦੌਰਾਨ ਸੋਹਣ ਸਿੰਘ ਗਿੱਲ ਰਿਟਾਇਰਡ ਕਾਨੂੰਗੋ ਮੈਂਬਰਸ਼ਿਪ ਲੈ ਕੇ ਐਸੋਸੀਏਸ਼ਨ ਮੈਂਬਰ ਬਣੇ | ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਵੱਖੋ-ਵੱਖਰੇ ਨਿਰਨੇ ਲੈਣ ਵਿਚ ਕਾਹਲੀ ਕੀਤੀ ਗਈ ਹੈ ਜਿਸ ਵਿਚ ਲਏ ਗਏ ਫ਼ੈਸਲਿਆਂ ਨੂੰ ਗਰਾਊਾਡ ਲੈਵਲ 'ਤੇ ਲਾਗੂ ਨਹੀਂ ਕਰਵਾਇਆ ਜਾ ਸਕਿਆ ਜਿਸ ਤਰ੍ਹਾਂ ਮੈਡੀਕਲ ਕਾਲਜ ਬਣਾਉਣਾ, ਸੜਕਾਂ ਦੀ ਹਾਲਤ ਸੁਧਾਰਨਾ, ਪ੍ਰਬੰਧਕ ਢਾਂਚੇ 'ਚ ਸੁਧਾਰ ਕਰਨਾ, ਯੁੱਧ ਨਸ਼ਿਆਂ ਵਿਰੁੱਧ, ਜ਼ੀਰੋ ਟਾਲਰੈਸ ਰਿਸ਼ਵਤ, ਸਰਕਾਰੀ ਦਫ਼ਤਰਾਂ ਵਿਚ ਹੁੰਦੀ ਖ਼ੱਜਲ-ਖ਼ੁਆਰੀ, ਕੋਈ ਵੀ ਕੰਮ ਥਾਣਿਆਂ, ਕਚਹਿਰੀਆਂ, ਬਿਜਲੀ ਬੋਰਡ ਦੇ ਦਫ਼ਤਰਾਂ, ਪਟਵਾਰਖ਼ਾਨਿਆਂ, ਸਬ ਰਜਿਸਟਰਾਰ ਦਫ਼ਤਰਾਂ, ਅਸਲਾ ਬਰਾਂਚ ਤੇ ਆਰ.ਟੀ.ਓ. ਦਫ਼ਤਰਾਂ ਵਿਚ ਬਗੈਰ ਰਿਸ਼ਵਤ ਦਿੱਤੇ ਨਹੀਂ ਹੁੰਦਾ | ਕਾਰ ਪਾਰਕਿੰਗ ਵਾਲਿਆਂ, ਦੜੇ ਸੱਟੇ ਤੇ ਲਾਟਰੀ ਵਾਲਿਆਂ ਤੋਂ ਸਰਕਾਰ ਦੇ ਘੜੰਮ ਚੌਧਰੀ ਹਫ਼ਤੇ / ਮਹੀਨੇ ਵਸੂਲਦੇ ਹਨ | ਸਰਕਾਰ ਵਿਚ ਅਸਰ ਰਸੂਖ਼ ਰੱਖਣ ਵਾਲੇ ਲੋਕਾਂ ਨੂੰ ਦੋਹੇ ਹੱਥੀਂ ਹਰ ਪੱਖੋਂ ਲੁੱਟ ਕੇ ਆਪਣੀਆਂ ਤਜੌਰੀਆਂ ਭਰਨ ਲੱਗੇ ਹੋਏ ਹਨ | ਇਕ ਪਾਸੇ ਪੰਜਾਬ ਦੀ ਬਿਊਰੋਕਰੈਸੀ ਸਟੇਟ ਨੂੰ ਘੁਣ ਵਾਂਗ ਲੱਗੀ ਹੋਈ ਹੈ, ਦੂਸਰੇ ਪਾਸੇ ਸਰਕਾਰ ਦੇ ਛੋਟੇ ਵੱਡੇ ਲੀਡਰਾਂ ਦੀ ਅੱਤ ਮਚਾਈ ਹੋਈ ਹੈ, ਜੋ ਸਰਕਾਰ ਤੇ ਬਿਊਰੋਕਰੈਸੀ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਚੱਲਦਾ ਹੈ | ਸਰਕਾਰ ਕੋਲ ਇਮਾਨਦਾਰ ਅਧਿਕਾਰੀ ਨਹੀਂ ਹਨ, ਜੇ ਜ਼ਿਲ੍ਹੇ ਵਿਚ ਡੀ.ਸੀ. ਤੇ ਐਸ.ਐਸ.ਪੀ. ਇਮਾਨਦਾਰ ਲਗਾਏ ਜਾਣ ਤਾਂ ਹੇਠਲੇ ਅਧਿਕਾਰੀਆਂ ਕਰਮਚਾਰੀਆਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਲੋਕਾਂ ਤੋਂ ਰਿਸ਼ਵਤ ਲੈ ਸਕਣ | ਹੁਣ ਜ਼ਿਲ੍ਹੇ ਵਿਚ ਹਰ ਪੋਸਟ 'ਤੇ ਕੰਮਕਾਜ ਵਾਲਿਆਂ ਦੀ ਹਿੱਸਾ ਪੱਤੀ ਉੱਪਰ ਤੋਂ ਉੱਪਰ ਵਾਲੀ ਪੋਸਟ ਦੇ ਅਧਿਕਾਰੀਆਂ ਨੂੰ ਜਾਂਦੀ ਹੈ, ਸਭ ਆਪਸ ਵਿਚ ਰਲੇ ਮਿਲੇ ਹੋਏ ਹਨ | ਇਸ ਕਰ ਕੇ ਉੱਚ ਅਧਿਕਾਰੀਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ | ਸੂਤਰ ਇਹ ਵੀ ਕਹਿੰਦੇ ਹਨ ਕਿ ਜ਼ਿਲ੍ਹੇ ਦੇ ਇਕ ਉੱਚ ਅਧਿਕਾਰੀ ਨੇ ਰੁਪਏ ਇਕੱਠੇ ਕਰਨ ਲਈ ਆਪਣੇ ਨਾਲ ਪਿਛਲੇ ਜ਼ਿਲ੍ਹੇ ਤੋਂ ਗੰਨਮੈਨ ਲਿਆ ਕੇ ਨਾਲ ਰੱਖਿਆ ਹੋਇਆ ਹੈ, ਜੋ ਸ਼ਾਮ ਨੂੰ ਕਮਾਈ ਵਾਲੀਆਂ ਸੀਟਾਂ ਤੋਂ ਉਗਰਾਹੀ ਕਰਦਾ ਹੈ, ਰੁਪਏ ਸਾਂਭਣ ਲਈ ਸਹੁਰਾ ਸਾਹਿਬ ਦੀ ਡਿਊਟੀ ਵੀ ਲਗਾਈ ਹੋਈ ਹੈ | ਜੋ ਸਰਕਾਰੀ ਕੋਠੀ ਦਾ ਅਨੰਦ ਮਾਣਦਿਆਂ ਕਮਾਈ ਵਾਲੀਆਂ ਸੀਟਾਂ 'ਤੇ ਜ਼ਿਲ੍ਹੇ ਅੰਦਰ ਕਰਮਚਾਰੀਆਂ ਨੂੰ ਨਿਯੁਕਤ ਕਰਵਾਉਂਦਾ ਹੈ | ਸਰਕਾਰ ਨੂੰ ਕੁੰਭਕਰਨੀ ਨੀਂਦ 'ਚੋਂ ਜਾਗ ਕੇ ਵਿਜੀਲੈਂਸ ਵਿਭਾਗ ਦੇ ਮੁਲਾਜ਼ਮਾਂ ਨੂੰ ਸਰਪੰਚਾਂ ਨਾਲ ਬਤੌਰ ਗੰਨਮੈਨ ਤਾਇਨਾਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਹੋ ਸਕੇ | ਆਏ ਦਿਨ ਸਰਪੰਚਾਂ ਦੇ ਕਤਲ ਹੋ ਰਹੇ ਹਨ, ਵਿਗੜ ਚੁੱਕੇ ਸਰਕਾਰੀ ਤੰਤਰ ਨੂੰ ਦਰੁਸਤ ਕਰਨ ਦੀ ਸਖ਼ਤ ਜ਼ਰੂਰਤ ਹੈ | ਇਹ ਜਾਣਕਾਰੀ ਰਤਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨੇ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਦੇ ਸਾਈਬਰ ਕੈਫ਼ੇ ਵਾਲਿਆਂ ਨੂੰ ਅਹਿਮ ਆਦੇਸ਼, ਵਿਅਕਤੀਆਂ ਦੀ ਪਛਾਣ ਰਜਿਸਟਰ ਵਿਚ ਜ਼ਰੂਰ ਦਰ... ਅਗਲੀ ਖ਼ਬਰ 'ਆਪ ਲੀਗਲ ਸੈੱਲ' ਨੇ ਵਕੀਲਾਂ ਦੇ ਚੈਂਬਰਾਂ ਨੂੰ ਘਰੇਲੂ ਟੈਰਿਫ ਵਿਚ ਸ਼ਾਮਿਲ ਕਰਨ ਦਾ ਕੀਤਾ ਸਵਾਗਤ <br/>
Ad Position 24