13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਾਬਾ ਗੁਰਦੀਪ ਸਿੰਘ ਵਲੋਂ ਸਰਕਾਰੀ ਸਕੂਲ ਚੰਦ ਪੁਰਾਣਾ ਦੇ ਨਵੇਂ ਦਫ਼ਤਰ ਤੇ ਕਲਰਕ ਰੂਮ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਬਾਘਾ ਪੁਰਾਣਾ, 8 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਚੰਦ ਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਨਵੇਂ ਤਿਆਰ ਕੀਤੇ ਗਏ ਦਫ਼ਤਰ ਤੋਂ ਇਲਾਵਾ ਕਲਰਕ ਰੂਮ ਦਾ ਉਦਘਾਟਨ ਧਾਰਮਿਕ ਸ਼ਖਸੀਅਤ ਬਾਬਾ ਗੁਰਦੀਪ ਸਿੰਘ ਵਲੋਂ ਕੀਤਾ ਗਿਆ | ਇਸ ਦੌਰਾਨ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ, ਗਰਾਮ ਪੰਚਾਇਤ, ਐਨ.ਆਰ.ਆਈ., ਵਿਦਿਆਰਥੀ ਤੇ ਸਕੂਲ ਦਾ ਸਟਾਫ ਹਾਜ਼ਰ ਸੀ | ਉਦਘਾਟਨ ਕਰਦਿਆਂ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਸਮਾਜ ਦੀ ਤਰੱਕੀ ਦਾ ਸਭ ਤੋਂ ਵੱਡਾ ਸਾਧਨ ਹੈ ਤੇ ਸਕੂਲਾਂ ਦੀ ਤਰੱਕੀ ਨਾਲ ਹੀ ਦੇਸ਼ ਦਾ ਭਵਿੱਖ ਮਜ਼ਬੂਤ ਬਣਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਸਹੂਲਤਾਂ ਦਾ ਵਧਣਾ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਵਿਦਿਆਰਥੀਆਂ ਲਈ ਚੰਗਾ ਮਾਹੌਲ ਪੈਦਾ ਕੀਤਾ ਜਾ ਸਕੇ | ਇਸ ਮੌਕੇ ਸਕੂਲ ਪਿ੍ੰ: ਹਰਦੀਪ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਿਰਭੈ ਸਿੰਘ ਬੰਦੇਸ਼ਾ, ਨਛੱਤਰ ਸਿੰਘ ਬੰਦੇਸ਼ਾ, ਸਰਪੰਚ ਜਸਕਰਨ ਸਿੰਘ ਉਰਫ ਕਾਕਾ ਬਰਾੜ, ਬਲਦੇਵ ਸਿੰਘ ਕਮਲ ਯੂ.ਕੇ., ਹਰਬੰਸ ਸਿੰਘ ਸਾਬਕਾ ਸਰਪੰਚ, ਪਿ੍ਤਪਾਲ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਟਿੱਬੀਆਂ ਵਾਲੇ, ਗੁਰਨੈਬ ਸਿੰਘ, ਨਿਰਮਲ ਸਿੰਘ ਡੇਅਰੀ ਵਾਲੇ, ਪ੍ਰਦੀਪ ਕੁਮਾਰ ਮਨਚੰਦਾ, ਸੂਬੇਦਾਰ ਮੇਜਰ ਗੁਰਮੀਤ ਸਿੰਘ, ਸੁਖਦਰਸ਼ਨ ਸਿੰਘ, ਅਜਮੇਰ ਸਿੰਘ, ਸਵਰਨਜੀਤ ਕੌਰ ਪੰਚਾਇਤ ਮੈਂਬਰ, ਸੁਰਿੰਦਰ ਕੌਰ ਯੂ.ਐਸ.ਏ., ਰਾਜਿੰਦਰ ਸਿੰਘ ਰਾਜੂ, ਸ਼ਮਿੰਦਰ ਸਿੰਘ, ਗੁਰਮੇਲ ਸਿੰਘ ਮਨੀਲਾ, ਮਹਿੰਦਰ ਸਿੰਘ ਚੇਅਰਮੈਨ ਐਸ.ਐਮ.ਸੀ., ਗੁਰਤੇਜ ਸਿੰਘ ਯੂ.ਕੇ., ਮਾ: ਬਲਦੇਵ ਸਿੰਘ, ਮਿਸ ਰੀਤੂ ਜੋਸ਼ੀ ਯੂ.ਐਸ.ਏ., ਸੰਦੀਪ ਸਿੰਘ ਬਰਾੜ ਅਤੇ ਅਮਨ ਬਰਾੜ ਤੋਂ ਇਲਾਵਾ ਪਿ੍ੰ: ਹਰਦੀਪ ਸਿੰਘ ਬਰਾੜ, ਰਾਜਿੰਦਰ ਸਿੰਘ, ਲੈਕਚਰਾਰ ਹਰਸਿਮਰਨਪਾਲ ਕੌਰ, ਲੈਕਚਰਾਰ ਰੁਕਮਣੀ ਦੇਵੀ, ਗੁਰਪ੍ਰੀਤ ਸਿੰਘ, ਮਨੋਜ ਕੁਮਾਰ, ਬਲਜਿੰਦਰ ਸਿੰਘ, ਬਲਵਿੰਦਰਪਾਲ, ਅਮਿਤ ਕੁਮਾਰ, ਮੈਡਮ ਮੋਨਿਕਾ ਚੋਪੜਾ, ਹਰਜਿੰਦਰ ਸਿੰਘ, ਸਵਰਾਜ ਸਿੰਘ, ਸੁਖਦੇਵ ਸਿੰਘ ਤੇ ਮੈਡਮ ਪਰਮਜੀਤ ਕੌਰ ਸਟਾਫ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਕਟਰੀ ਰਾਜ ਬਹਾਦਰ ਸਿੰਘ ਮਾਣੂੰਕੇ ਦੀ ਦਾਦੀ ਦੇ ਦਿਹਾਂਤ 'ਤੇ ਵੱਖ-ਵੱਖ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ 12 ਦੀ ਬਾਘਾ ਪੁਰਾਣਾ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੱਬਾਂ ਭਾਰ ਹੋਏ ਅਕਾਲੀ ਆਗੂ
Ad Position 24