18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਦੇ ਸਕੱਤਰੇਤ ਮੈਂਬਰਾਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 12-03-2026
ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਸੀ.ਪੀ.ਆਈ. (ਐਮ) ਜ਼ਿਲ੍ਹਾ ਮੋਗਾ ਦੇ ਸਕੱਤਰੇਤ ਮੈਂਬਰਾਂ ਦੀ ਮੀਟਿੰਗ ਦਸਮੇਸ਼ ਪਾਰਕ ਮੋਗਾ ਵਿਖੇ ਕਾਮਰੇਡ ਸਚਿਨ ਵਡੇਰਾ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ) ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾ ਕਮੇਟੀ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ 18 ਮਾਰਚ ਨੂੰ ਜਥਾ ਮਾਰਚ, 24 ਤਰੀਕ ਦੀ ਰਾਮ-ਲੀਲ੍ਹਾ ਗਰਾਊਾਡ ਦਿੱਲੀ ਹੋ ਰਹੀ ਰੈਲੀ ਤੇ ਮੈਂਬਰਸ਼ਿਪ ਰੀਨਿਊ ਕਰਨ ਸਬੰਧੀ ਏਜੰਡੇ ਵਿਚਾਰੇ ਗਏ | ਇਸ ਸਮੇਂ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਦੱਸਿਆ ਕਿ ਅੱਜ ਸੁਰ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਤੋਂ ਸ਼ੁਰੂ ਹੋਇਆ ਜਥਾ ਮਾਰਚ ਮਿਤੀ 18 ਮਾਰਚ ਨੂੰ ਮੋਗਾ ਵਿਖੇ ਸ਼ਾਮ 4 ਵਜੇ ਪਹੁੰਚ ਰਿਹਾ ਹੈ | ਇਸ ਲਈ ਜਥੇ ਦੇ ਸਵਾਗਤ ਲਈ ਵੱਧ ਤੋਂ ਵੱਧ ਸਾਥੀਆਂ ਸਮੇਤ ਪਹੁੰਚਿਆ ਜਾਵੇ | ਮਿਤੀ 24 ਮਾਰਚ ਰਾਮ-ਲੀਲ੍ਹਾ ਮੈਦਾਨ ਦਿੱਲੀ ਵਿਖੇ ਪਾਰਟੀ ਵਲੋਂ ਕੀਤੀ ਜਾ ਰਹੀ ਰੈਲੀ ਵਿਚ ਵੀ ਜ਼ਿਲ੍ਹੇ ਨੂੰ ਲੱਗੇ ਟੀਚੇ ਅਨੁਸਾਰ ਸਾਥੀ ਲੈ ਕੇ ਦਿੱਲੀ ਪਹੁੰਚਣ ਲਈ ਕਿਹਾ ਗਿਆ | ਗਗੜਾ ਨੇ ਕਿਹਾ ਕਿ ਪਾਰਟੀ ਦੀ ਮੈਂਬਰਸ਼ਿਪ ਦਾ ਨਵੀਨੀਕਰਨ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਸੂਬਾ ਕਮੇਟੀ ਪਾਸ ਜਮਾਂ ਕਰਾਉਣ ਲਈ ਕਿਹਾ | ਇਸ ਸਮੇਂ ਰਾਮ ਕਿ੍ਸ਼ਨ ਧਰਮਕੋਟ, ਰੋਹਿਤ ਕਾਲੜਾ, ਬਲਰਾਮ ਸਿੰਘ ਠਾਕੁਰ, ਗੁਰਿੰਦਰ ਸਿੰਘ ਵੈਰੜ, ਜੱਗਾ ਸਿੰਘ ਬੱਡੂਵਾਲ ਅਤੇ ਗੁਰਦੇਵ ਸਿੰਘ ਬੱਡੂਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਪੇਸ਼ ਕੀਤਾ ਬਜਟ ਮਹਿਜ਼ ਇਕ ਚੋਣ ਸਟੰਟ-ਸੰਧੂ <br/> ਅਗਲੀ ਖ਼ਬਰ ਮੋਗਾ ਜ਼ਿਲ੍ਹੇ ਵਿਚੋਂ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ ਪਹਿਲੀਆਂ ਪੁਜ਼ੀਸ...
Ad Position 24