18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਨੁੱਖੀ ਸੱਭਿਅਤਾ ਦੀ ਕਹਾਣੀ ਔਰਤਾਂ ਤੋਂ ਬਿਨਾਂ ਅਧੂਰੀ ਹੈ-ਡਾ. ਸੀਮਾਂਤ ਗਰਗ -(1) • ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਡਾ. ਸੀਮਾਂਤ ਗਰਗ ਨੇ 101 ਔਰਤਾਂ ਨੂੰ ਤੋਹਫ਼ੇ ਭੇਟ

Ad Position 21
No active advertisement
ਅਜੀਤ ਡੈਸਕ 12-03-2026
ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਨੁੱਖੀ ਸਭਿਅਤਾ ਦੀ ਕਹਾਣੀ ਔਰਤਾਂ ਤੋਂ ਬਿਨ੍ਹਾਂ ਅਧੂਰੀ ਹੈ ਉਹ ਜੀਵਨ ਦੀਆਂ ਮਾਵਾਂ, ਸੱਭਿਆਚਾਰ ਦੀਆਂ ਧਾਰਕ ਤੇ ਸਮਾਜ ਦੀ ਸੰਵੇਦਨਸ਼ੀਲ ਆਤਮਾ ਹਨ | ਇਹ ਵਿਚਾਰ ਭਾਜਪਾ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਮਹਿਲਾ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਗਟ ਕੀਤੇ, ਜਦੋਂ ਕਿ ਉਨ੍ਹਾਂ 101 ਔਰਤਾਂ ਨੂੰ ਉਤਸ਼ਾਹਿਤ ਕੀਤਾ ਜੋ ਆਪਣੇ ਪੈਰਾਂ 'ਤੇ ਖੜ੍ਹੀਆਂ ਹਨ ਅਤੇ ਆਪਣੇ ਪਰਿਵਾਰਾਂ ਦਾ ਸਮਰਥਨ ਕਰਦੀਆਂ ਹਨ | ਇਸ ਮੌਕੇ ਭਾਜਪਾ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਨੀਤੂ ਗੁਪਤਾ, ਜ਼ਿਲ੍ਹਾ ਉਪ ਪ੍ਰਧਾਨ ਸੁਮਨ ਮਲਹੋਤਰਾ, ਸਕੱਤਰ ਸੁਖਪ੍ਰੀਤ ਸਿੰਘ ਸੁੱਖੀ, ਜ਼ਿਲ੍ਹਾ ਸਕੱਤਰ ਗੀਤਾ ਆਰੀਆ, ਆਸ਼ਾ ਮਿੱਤਲ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਸੰਗੀਤਾ ਅਰੋੜਾ, ਸੀਮਾ ਰਾਣੀ, ਸੁਖਵਿੰਦਰ ਕੌਰ, ਨੀਨੂ ਕੌਰ, ਭੂਮੀ ਕੌਰ, ਅਨੀਤਾ ਅਰੋੜਾ, ਹਰਪ੍ਰੀਤ ਕੌਰ, ਕੁਲਵੰਤ ਕੌਰ, ਗੋਲਡੀ ਕੌਰ, ਸੁਖਵੰਤ ਕੌਰ, ਗੁਰਵਿੰਦਰ ਕੌਰ, ਕਮਲਾ ਰਾਣੀ, ਆਈ.ਟੀ. ਸੈਲ ਦੇ ਸਾਬਕਾ ਇੰਚਾਰਜ ਮੁਕੇਸ਼ ਸ਼ਰਮਾ, ਜਤਿੰਦਰ ਚੱਢਾ, ਸੁਕੇਸ਼ ਸੂਦ, ਰਾਜਿੰਦਰ ਗਾਬਾ ਤੇ ਵੱਡੀ ਗਿਣਤੀ 'ਚ ਔਰਤਾਂ ਮੌਜੂਦ ਸਨ | ਡਾ. ਸੀਮਾਂਤ ਗਰਗ ਨੇ ਕਿਹਾ ਕਿ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਿਰਫ਼ ਇਕ ਜਸ਼ਨ ਨਹੀਂ ਹੈ, ਸਗੋਂ ਇਤਿਹਾਸ ਦੇ ਉਸ ਲੰਬੇ ਸਫ਼ਰ ਦੀ ਯਾਦ ਹੈ ਜਿਸ ਵਿਚ ਔਰਤਾਂ ਨੇ ਆਪਣੇ ਅਧਿਕਾਰਾਂ, ਸਤਿਕਾਰ ਅਤੇ ਸਮਾਨਤਾ ਲਈ ਲਗਾਤਾਰ ਸੰਘਰਸ਼ ਕੀਤਾ ਹੈ | ਅੰਤ ਵਿਚ ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਨੀਤੂ ਗੁਪਤਾ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦਾ ਕੰਮਕਾਜੀ ਔਰਤਾਂ ਦੇ ਇਕੱਠ ਦਾ ਆਯੋਜਨ ਕਰਨ ਤੇ ਉਨ੍ਹਾਂ ਨੂੰ ਤੋਹਫ਼ਿਆਂ ਨਾਲ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਡਾ. ਸੀਮਾਂਤ ਗਰਗ ਨੇ ਮੋਗਾ ਜ਼ਿਲ੍ਹੇ ਦੀਆਂ ਔਰਤਾਂ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ਨੇ ਫਾਊਾਡੇਸ਼ਨ ਕਲਾਸਾਂ ਦੀ ਸ਼ਾਨਦਾਰ ਸ਼ੁਰੂਆਤ ਦੀ ਮੇਜ਼ਬਾਨੀ ਕੀਤੀ <br/> ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਪੇਸ਼ ਕੀਤਾ ਬਜਟ ਮਹਿਜ਼ ਇਕ ਚੋਣ ਸਟੰਟ-ਸੰਧੂ <br/>
Ad Position 24