ਮੋਗਾ, 7 ਅਪ੍ਰੈਲ (ਜਸਪਾਲ ਸਿੰਘ ਬੱਬੀ)-ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਪ੍ਰਧਾਨ ਵਿਅੰਗਕਾਰ ਕੇ.ਐਲ. ਗਰਗ ਤੇ ਪੈੱ੍ਰਸ ਸਕੱਤਰ ਡਾ. ਸਾਧੂ ਰਾਮ ਲੰਗੇਆਣਾ ਨੇ ਦੱਸਿਆ ਕਿ ਅਕਾਦਮੀ ਦਾ ਸਾਲਾਨਾ ਪਿਆਰਾ ਸਿੰਘ ਦਾਤਾ ਯਾਦਗਾਰੀ ਸਮਾਗਮ 26 ਅਪ੍ਰੈਲ ਦਿਨ ਐਤਵਾਰ ਨੂੰ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗਲੀ ਨੰਬਰ 9 ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਾਲ ਪਿਆਰਾ ਸਿੰਘ ਦਾਤਾ ਯਾਦਗਾਰੀ ਪੁਰਸਕਾਰ ਲਈ ਵਿਅੰਗਕਾਰ ਨਰਾਇਣ ਸਿੰਘ ਮੰਘੇੜਾ ਤੇ ਵਿਅੰਗ ਸ਼ਾਇਰ ਦੀਪ ਜੀਰਵੀ ਦੀ ਅਕਾਦਮੀ ਵਲੋਂ ਚੋਣ ਕੀਤੀ ਗਈ ਹੈ | ਇਹ ਸਮਾਗਮ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਵਿਖੇ ਹੋਵੇਗਾ | ਸਮਾਗਮ ਦੌਰਾਨ ਵੱਖ-ੱਖ ਲੇਖਕਾਂ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ ਜਾਵੇਗੀ ਅਤੇ ਹਾਸਰਸ ਕਵੀ ਦਰਬਾਰ ਹੋਵੇਗਾ |