ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੇ ਤਹਿਸੀਲ ਧਰਮਕੋਟ ਅਧੀਨ ਦੇ ਪਿੰਡਾਂ ਵਿਚ ਪਿਛਲੇ ਦਿਨੀਂ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ | ਸਰਬਜੀਤ ਸਿੰਘ ਖ਼ਾਲਸਾ ਅੱਜ ਪਿੰਡ ਸ਼ੇਰਪੁਰ, ਮੌਜਗੜ੍ਹ, ਬਾਕਰਵਾਲਾ, ਕੈਲਾ, ਨੂਰਪੁਰ, ਬਾਜੇਕੇ, ਰਸੂਲਪੁਰ ਆਦਿ ਪਿੰਡਾਂ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੋਈ ਗੜੇਮਾਰੀ ਤੇ ਭਾਰੀ ਮੀਹ ਨਾਲ ਪੱਕੀ ਸੈਂਕੜੇ ਏਕੜ ਕਣਕ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਇਸ ਨੁਕਸਾਨ ਬਾਬਤ ਸਪੈਸ਼ਲ ਗਿਰਦਾਵਰੀ ਕਰਾਈ ਜਾਵੇ ਤੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |
(ਬਾਕੀ ਸਫ਼ਾ 8 'ਤੇ)
ਕੇਂਦਰ ਸਰਕਾਰ 'ਫ਼ਸਲ ਬੀਮਾ ਯੋਜਨਾ' ਤੁਰੰਤ ਲਾਗੂ ਕਰੇ-ਸਰਬਜੀਤ ਸਿੰਘ ਖ਼ਾਲਸਾ <br/>
ਅਜੀਤ ਡੈਸਕ
08-04-2026