10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਹੁਣ ਮੋਗਾ ਵਿਖੇ ਰੋਬੋਟ ਨਾਲ ਕੀਤੇ ਜਾਣਗੇ ਗੋਡੇ ਤੇ ਚੂਲੇ ਦੇ ਸਫਲ ਆਪ੍ਰੇਸ਼ਨ

Ad Position 21
No active advertisement
ਰਾਜੀਵ ਹਸਪਤਾਲ ਮੋਗਾ ਵਿਖੇ ਰੋਬੋਟ ਨਾਲ ਆਪ੍ਰੇਸ਼ਨ ਸਮੇਂ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਰਾਜੀਵ ਗੁਪਤਾ ਆਪ੍ਰੇਸ਼ਨ ਥੀਏਟਰ ਵਿਖੇ ਸਟਾਫ਼ ਨਾਲ | ਅਜੀਤ ਤਸਵੀਰ <br/> 10-04-2026
ਮੋਗਾ, 9 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਰਾਜੀਵ ਹਸਪਤਾਲ ਵਿਖੇ ਪਹਿਲੀ ਵਾਰ ਗੋਡੇ ਤੇ ਚੂਲੇ ਦੇ ਆਪ੍ਰੇਸ਼ਨ ਰੋਬੋਟ ਨਾਲ ਸ਼ੁਰੂ ਹੋ ਚੁੱਕੇ ਹਨ | ਗੱਲਬਾਤ ਕਰਦੇ ਹਸਪਤਾਲ ਦੇ ਚੇਅਰਮੈਨ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਰਾਜੀਵ ਗੁਪਤਾ ਨੇ ਦੱਸਿਆ ਕਿ ਉਹ ਰੋਬੋਟ ਨਾਲ ਗੋਡੇ ਤੇ ਚੂਲੇ ਦੀ ਸਪੈਸ਼ਲ ਟਰੇਨਿੰਗ ਲੈ ਕੇ ਆਏ ਹਨ | ਉਨ੍ਹਾਂ ਦੱਸਿਆ ਕਿ ਦੁਨੀਆ ਦਾ ਸਭ ਤੋਂ ਐਡਵਾਂਸ ਰੋਬੋਟ ਉਹ ਅਮਰੀਕਾ ਤੋਂ ਲੈ ਕੇ ਆਏ ਹਨ ਜਿਸ ਨਾਲ ਗੋਡੇ ਤੇ ਚੂਲੇ ਬਦਲਣ ਦਾ ਆਪ੍ਰੇਸ਼ਨ ਹੁਣ ਰਾਜੀਵ ਹਸਪਤਾਲ ਵਿਚ ਸ਼ੁਰੂ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਮੋਗਾ ਤੇ ਮਾਲਵਾ ਦੇ ਮਰੀਜ਼ਾਂ ਨੂੰ ਹੁਣ ਰੋਬੋਟ ਨਾਲ ਗੋਡੇ ਤੇ ਚੂਲੇ ਬਦਲਣ ਲਈ ਲੁਧਿਆਣਾ, ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਇਹ ਸਹੂਲਤ ਮੋਗਾ ਦੇ ਰਾਜੀਵ ਹਸਪਤਾਲ ਵਿਚ ਸ਼ੁਰੂ ਹੋ ਚੁੱਕੀ ਹੈ | ਰੋਬੋਟ ਦੇ ਨਾਲ ਜੋੜ ਬਦਲਣ ਦੇ ਲਾਭਾਂ ਬਾਰੇ ਉਨ੍ਹਾਂ ਦੱਸਿਆ ਕਿ ਇਸ ਨਾਲ ਹਸਪਤਾਲ ਵਿਚੋਂ ਜਲਦੀ ਛੁੱਟੀ ਮਿਲ ਜਾਂਦੀ ਹੈ ਤੇ ਮਰੀਜ਼ ਨੂੰ ਦਰਦ ਨਾ ਦੇ ਬਰਾਬਰ ਹੁੰਦੀ ਹੈ ਤੇ ਇਸ ਦੇ ਨਤੀਜੇ ਸੌ ਫ਼ੀਸਦੀ ਹਨ ਜਿਸ ਦਾ ਮਰੀਜ਼ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਤੇ ਰੋਬੋਟ ਨਾਲ ਪਾਏ ਗੋਡੇ ਤੇ ਚੂਲੇ ਬਹੁਤ ਲੰਬਾ ਸਮਾਂ ਚੱਲਦੇ ਹਨ ਤੇ ਮਰੀਜ਼ ਜਲਦੀ ਤੁਰਨ ਲੱਗ ਪੈਂਦਾ ਹੈ ਅਤੇ ਆਪ੍ਰੇਸ਼ਨ ਸਮੇਂ ਖ਼ੂਨ ਲਗਾਉਣ ਦੀ ਵੀ ਘੱਟ ਲੋੜ ਪੈਂਦੀ ਹੈ | ਡਾ. ਰਾਜੀਵ ਗੁਪਤਾ ਜਿੱਥੇ ਪਿਛਲੇ 20 ਸਾਲਾਂ ਤੋਂ ਰਾਜੀਵ ਹਸਪਤਾਲ ਵਿਚ ਹੱਡੀਆਂ ਤੇ ਜੋੜਾਂ ਦੇ ਇਲਾਜ ਦੀ ਵਧੀਆ ਸੁਵਿਧਾ ਦੇ ਰਹੇ ਹਨ ਉੱਥੇ ਹੁਣ ਰੋਬੋਟ ਦੇ ਨਾਲ ਜੋੜ ਬਦਲਣ ਦੀ ਸੁਵਿਧਾ ਵੀ ਆਸ-ਪਾਸ ਦੇ ਇਲਾਕਿਆਂ ਨੂੰ ਰਾਜੀਵ ਹਸਪਤਾਲ ਵਲੋਂ ਮਿਲ ਸਕੇਗੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਵਿਖੇ ਵਿਦਾਇਗੀ ਪਾਰਟੀ ਸਬੰਧੀ ਸਮਾਗਮ ਅੱਜ ਅਗਲੀ ਖ਼ਬਰ ਮੱਖਣ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਲ ਹੋਣ ਦੀ ਖ਼ੁਸ਼ੀ 'ਚ ਵੰਡੇ ਲੱਡੂ
Ad Position 24