10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਅਤੇ ਡਾ. ਕਾਲੀਚਰਨ ਸ਼ਰਮਾ ਦੁਆਰਾ ਲਿਖੀ ਗਈ ਕਿਤਾਬ ਰਿਲੀਜ਼

Ad Position 21
No active advertisement
ਅਜੀਤ ਡੈਸਕ 10-04-2026
ਮੋਗਾ, 9 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਜ ਦੇ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਡਾ. ਕਾਲੀਚਰਨ ਸ਼ਰਮਾ ਦੁਆਰਾ ਲਿਖੀ ਗਈ ਰਿਸਰਚ ਆਨ ਫਾਰਮਾਸਿਊਟੀਕਲ ਵੈਲੀਡੇਸ਼ਨ ਸਿਰਲੇਖ ਵਾਲੀ ਕਿਤਾਬ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡਾ. ਸ਼ਮਸ਼ੇਰ ਸਿੰਘ, ਡਾ. ਸੰਤ ਕੁਮਾਰ ਵਰਮਾ, ਡਾ. ਬਾਲਕ ਦਾਸ, ਡਾ. ਵੇਦ ਪਾਲ ਸਿੰਘ, ਡਾ. ਸੌਰਭ ਕੋਸੇ, ਡਾ. ਖੜਗ ਰਾਜ, ਡਾ. ਸਿਧਾਰਥ ਮੇਹਨ ਅਤੇ ਹੋਰ ਪ੍ਰੋਫੈਸਰਾਂ ਦੁਆਰਾ ਸਾਂਝੇ ਤੌਰ 'ਤੇ ਰਿਲੀਜ਼ ਕੀਤਾ | ਡਾ. ਕਾਲੀਚਰਨ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਨਿਰਾਲੀ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਅੰਡਰ ਗਰੈਜੂਏਟ (ਯੂਜੀ) ਅਤੇ ਪੋਸਟ ਗਰੈਜੂਏਟ (ਪੀਜੀ) ਦੋਵਾਂ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੈ | ਇਹ ਕਿਤਾਬ ਬਹੁਤ ਹੀ ਸਰਲ ਭਾਸ਼ਾ ਵਿਚ ਲਿਖੀ ਗਈ ਹੈ | ਇਸ ਤੋਂ ਇਲਾਵਾ ਸਭ ਤੋਂ ਛੋਟੇ ਵੇਰਵਿਆਂ ਨੂੰ ਵੀ ਤਕਨੀਕੀ ਤੌਰ 'ਤੇ ਪ੍ਰਵਾਹ ਚਿੱਤਰਾਂ, ਚਾਰਟਾਂ ਅਤੇ ਟੇਬਲਾਂ ਦੀ ਵਰਤੋਂ ਰਾਹੀਂ ਸਮਝਾਇਆ ਗਿਆ ਹੈ | ਹਰੇਕ ਅਧਿਆਇ ਦੇ ਅੰਤ ਵਿਚ ਬਹੁ-ਚੋਣ ਵਾਲੇ ਪ੍ਰਸ਼ਨ, ਛੋਟੇ ਜਵਾਬ ਵਾਲੇ ਪ੍ਰਸ਼ਨ ਅਤੇ ਲੰਬੇ ਜਵਾਬ ਵਾਲੇ ਪ੍ਰਸ਼ਨ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਵਿਦਿਆਰਥੀ ਸਮਗਰੀ ਦਾ ਅਧਿਐਨ ਕਰਨ ਤੋਂ ਬਾਅਦ ਡੂੰਘੀ ਸੂਝ ਨਾਲ ਪ੍ਰਸ਼ਨਾਂ ਦੇ ਉੱਤਰ ਦੇ ਸਕਣ | ਇਹ ਕਿਤਾਬ ਆਉਣ ਵਾਲੇ ਸਮੇਂ ਵਿਚ ਬਹੁਤ ਉਪਯੋਗੀ ਸਾਬਤ ਹੋਣ ਦੀ ਉਮੀਦ ਹੈ | ਕਿਤਾਬ ਦੇ ਲਾਂਚ ਦੇ ਮੌਕੇ ਪੂਰੇ ਸਟਾਫ਼ ਨੇ ਡਾ. ਜੀ.ਡੀ. ਗੁਪਤਾ ਅਤੇ ਡਾ. ਕਾਲੀਚਰਨ ਸ਼ਰਮਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਦਾਣਾ ਮੰਡੀ ਬੱਧਨੀ ਕਲਾਂ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਵਿਖੇ ਵਿਦਾਇਗੀ ਪਾਰਟੀ ਸਬੰਧੀ ਸਮਾਗਮ ਅੱਜ
Ad Position 24