ਮੋਗਾ, 9 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਦੀ ਰਾਜਨੀਤਕ ਵਿੰਗ ਪੰਜਾਬ ਦੇ ਮੈਂਬਰ ਤੇ ਸਮਾਜ ਸੇਵੀ ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ ਜੋ ਅੱਜ ਉਪ ਦਫ਼ਤਰ ਮੋਗਾ ਆਏ ਸਨ, ਨੇ ਕਿਹਾ ਕਿ ਮੌਸਮ ਦੇ ਬਦਲਾਅ ਹੁੰਦਿਆਂ ਸਾਰ ਹੀ ਬੇਵਕਤੀ ਬਰਸਾਤ ਤੇ ਗੜੇਮਾਰੀ ਨਾਲ ਵਾਤਾਵਰਨ ਬਿਲਕੁਲ ਸਿੱਲ੍ਹਾ ਹੋ ਚੁੱਕਾ ਹੈ | ਇਸ ਸਿੱਲੇ੍ਹ ਮੌਸਮ ਦੌਰਾਨ ਮੱਛਰ ਦੀ ਪੈਦਾਇਸ਼ ਬਹੁਤ ਵੱਧ ਗਈ | ਇਸ ਲਈ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਹਦਾਇਤਾਂ ਅਨੁਸਾਰ ਛੋਟੇ ਬੱਚਿਆਂ ਬਜ਼ੁਰਗਾਂ ਨੂੰ ਪੂਰੀਆਂ ਬਾਂਹਾਂ ਵਾਲੇ ਕਮੀਜ਼ ਤੇ ਫੁੱਲ ਪੈਂਟ ਜਾਂ ਪਜਾਮੇ ਪਾ ਕੇ ਰੱਖਣੇ ਚਾਹੀਦੇ ਹਨ ਤੇ ਅੱਜ-ਕੱਲ੍ਹ ਜੋ ਤੁਹਾਡੀ ਜਾਂ ਬੱਚਿਆਂ ਦੀ ਚਮੜੀ 'ਤੇ ਕੋਈ ਨੁਕਸਾਨ ਨਾ ਕਰਨ ਉਸ ਤਰ੍ਹਾਂ ਦੀਆਂ ਕਰੀਮ ਟਿਊਬ ਦਵਾਈਆਂ ਆਉਂਦੀਆਂ ਹਨ ਜਿਨ੍ਹਾਂ ਦੀ ਮਾਲਸ਼ ਕਰਕੇ ਵੀ ਮੱਛਰ ਲੜਨ ਤੋਂ ਬਚਾਅ ਕੀਤਾ ਜਾ ਸਕਦਾ ਹੈ ਤਾਂ ਜੋ ਸਾਫ਼ ਪਾਣੀ ਵਿਚ ਪੈਦਾ ਹੋਣ ਵਾਲਾ ਡੇਂਗੂ ਮਲੇਰੀਆ ਮੱਛਰ ਬਜ਼ੁਰਗਾਂ ਬੱਚਿਆਂ 'ਤੇ ਹਮਲਾ ਨਾ ਕਰ ਸਕੇ |