ਨੱਥੂਵਾਲਾ ਗਰਬੀ, 12 ਅਪ੍ਰੈਲ (ਨਵਦੀਪ ਸਿੰਘ)-ਸਥਾਨਕ ਕਸਬੇ 'ਚ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਨੱਥੂਵਾਲਾ ਗਰਬੀ ਦੇ ਅਧਿਆਪਕ ਅਨੀਤਾ ਦੇਵੀ ਨੇ ਪੀ.ਟੀ.ਈ.ਟੀ. ਨਤੀਜੇ 'ਚੋਂ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੇ ਇਸ ਨਤੀਜੇ 'ਚੋਂ ਵਧੀਆ ਸਥਾਨ ਪ੍ਰਾਪਤ ਕਰਨ 'ਤੇ ਇਸ ਸਕੂਲ ਦੇ ਮੁੱਖ ਅਧਿਆਪਕ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਦੋਵਾਂ ਪਿੰਡਾ ਦੀਆਂ ਪੰਚਾਇਤਾਂ ਦੇ ਮੁਖੀ ਨਿਰਵੈਰ ਸਿੰਘ ਸਰਪੰਚ, ਕਾਲਾ ਸਿੰਘ ਸਰਪੰਚ ਨੇ ਵੀ ਅਧਿਆਪਕ ਅਨੀਤਾ ਦੇਵੀ ਨੂੰ ਵਧਾਈ ਦਿੱਤੀ | ਗੱਲਬਾਤ ਕਰਦਿਆਂ ਮੁੱਖ ਅਧਿਆਪਕ ਸੁਗਰੀਵ ਕੁਮਾਰ ਨੇ ਕਿਹਾ ਕਿ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਵਧੀਆ ਅਧਿਆਪਕ ਮਿਲੇ | ਇਸ ਸਮੇਂ ਸਤਵਿੰਦਰ ਕੌਰ, ਅਮਰਜੀਤ ਕੌਰ, ਹਰੀਸ਼ ਚੰਦਰ, ਕਿਰਨਦੀਪ ਕੌਰ ਤੇ ਗੁਰਮੀਤ ਕੌਰ (ਸਮੂਹ ਅਧਿਆਪਕ) ਨੇ ਉਨ੍ਹਾਂ ਨੂੰ ਵਧਾਈ ਦਿੱਤੀ |