25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਬਰਦਾਰਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ-ਨੰਬਰਦਾਰ ਯੂਨੀਅਨ <br/>

Ad Position 21
No active advertisement
ਅਜੀਤ ਡੈਸਕ 20-04-2026
ਧਰਮਕੋਟ, 19 ਅਪ੍ਰੈਲ (ਪਰਮਜੀਤ ਸਿੰਘ)-ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਅਤੇ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਅਗਵਾਈ ਹੇਠ ਨੈਬ ਤਹਿਸੀਲਦਾਰ ਜਸਪਾਲ ਸਿੰਘ ਰਾਹੀਂ ਐਸ. ਡੀ. ਐਮ. ਨੂੰ ਮੰਗ ਪੱਤਰ ਸੌਂਪਿਆ ਗਿਆ ਤਾਂ ਕਿ ਪੰਜਾਬ ਸਰਕਾਰ ਕੋਲ ਪਹੁੰਚ ਸਕੇ ਤੇ ਪੰਜਾਬ ਸਰਕਾਰ ਗੰਭੀਰਤਾਂ ਨਾਲ ਵਿਚਾਰ ਕਰ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਨੰਬਰਦਾਰਾਂ ਨਾਲ ਆਪਣੇ ਨੋਟੀਫਿਕੇਸ਼ਨ ਵਿਚ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ 'ਤੇ ਨੰਬਰਦਾਰਾਂ ਦੀਆਂ ਮੰਗਾਂ ਅਤੇ ਉਨ੍ਹਾਂ ਦਾ ਬਣਦਾ ਮਾਣ ਸਮਾਨ ਕੀਤਾ ਜਾਵੇਗਾ ਪਰ ਹੋਇਆ ਕੁਝ ਨਹੀਂ | ਮਸੀਤਾਂ ਨੇ ਕਿਹਾ ਹੈ ਕਿ ਪੰਜਾਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੁਲਾਕਾਤ ਦਾ ਸਮਾਂ ਮੰੰਗਣ 'ਤੇ ਸਮਾਂ ਨਹੀਂ ਦਿੱਤਾ ਗਿਆ ਜਦੋਂ ਕਿ ਅਸੀਂ ਤਾਂ ਉਨ੍ਹਾਂ ਨੂੰ ਆਪਣਾ ਕੀਤਾ ਹੋਇਆ ਵਾਅਦਾ ਯਾਦ ਕਰਵਾਉਣਾ ਚਾਹੁੰਦੇ ਸੀ | ਇਸ ਮੌਕੇ ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ, ਰੇਸ਼ਮ ਸਿੰਘ ਕਾਦਰਵਾਲਾ, ਜਸਵੀਰ ਸਿੰਘ ਖੋਸਾ, ਬਲਜੀਤ ਸਿੰਘ ਕੰਗ, ਗੁਰਜਿੰਦਰ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਕੁਲਵੰਤ ਸਿੰਘ ਨਿਹਾਲਗੜ੍ਹ, ਗੁਰਮੇਹਰ ਸਿੰਘ ਤਲਵੰਡੀ ਨੌਂਬਹਾਰ, ਚਰਨਜੀਤ ਸਿੰਘ ਜਲਾਲਾਬਾਦ, ਬਲਵਿੰਦਰ ਸਿੰਘ ਸੈਕਟਰੀ, ਸ਼ੁਮਾਰ ਸਿੰਘ, ਬਲਦੇਵ ਸਿੰਘ, ਨਛੱਤਰ ਸਿੰਘ ਲਲਿਹਾਂਦੀ, ਚਮਕੌਰ ਸਿੰਘ ਦਾਤਾ, ਰਣਜੀਤ ਸਿੰਘ ਰਸੂਲਪੁਰ, ਮੋਹਨ ਸਿੰਘ, ਪਿੱਪਲ ਸਿੰਘ, ਜਗਨ ਸਿੰਘ, ਠਾਣਾ ਸਿੰਘ, ਹਰਦੀਪ ਸਿੰਘ, ਚਮਕੌਰ ਸਿੰਘ ਬੋਗੇਵਾਲਾ, ਅਨੋਖ ਸਿੰਘ ਕੜਾਹੇਵਾਲਾ, ਮਨਜੀਤ ਸਿੰਘ, ਸਤਵੰਤ ਸਿੰਘ, ਇਕਬਾਲ ਸਿੰਘ, ਸਰੂਪ ਸਿੰਘ, ਸਿਕੰਦਰ ਸਿੰਘ, ਹੁਸ਼ਿਆਰ ਸਿੰਘ, ਹਰਜਿੰਦਰ ਸਿੰਘ, ਪਰਗਟ ਸਿੰਘ, ਨਿਸ਼ਾਨ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੂੰ ਮਹਿਲਾ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ-ਡਾ. ਸ... ਅਗਲੀ ਖ਼ਬਰ ਨੱਥੂਵਾਲਾ ਨਵਾਂ ਪਾਸਾ ਦੀ ਪੰਚਾਇਤ ਵਲੋਂ ਮੁੱਖ ਮੰਤਰੀ ਦਾ ਧੰਨਵਾਦ <br/>
Ad Position 24