17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੀਨੀਅਰ ਅਕਾਲੀ ਆਗੂਆਂ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਹਰ ਮੰਜ਼ਲ ਤੈਅ ਕਰੇਗਾ-ਜਥੇਦਾਰ ਮਾਹਲਾ <br/>

Ad Position 21
No active advertisement
ਅਜੀਤ ਡੈਸਕ 22-04-2026
ਠੱਠੀ ਭਾਈ, 21 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਕੁਝ ਮਤਭੇਦਾਂ ਕਾਰਨ ਪਿਛਲੇ ਸਮੇਂ ਵਿਚ ਅਕਾਲੀ ਦਲ ਤੋਂ ਨਿਰਾਸ਼ ਹੋਏ ਸੀਨੀਅਰ ਆਗੂਆਂ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਨਾਲ ਪੰਜਾਬ ਦੀ ਸਿਆਸੀ ਪਾਰਦਰਸ਼ਤਾ ਅਤੇ ਭਵਿੱਖ ਸਬੰਧੀ ਚਿੰਤਾ ਘੱਟ ਗਈ ਹੈ | ਇਸ ਮੌਕੇ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਬਣਾਉਣ ਲਈ ਸੂਝਬੂਝ ਅਤੇ ਤਿਆਰੀਆਂ ਹੋ ਰਹੀਆਂ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਮੁੱਖ ਸੇਵਾਦਾਰ ਹਲਕਾ ਬਾਘਾ ਪੁਰਾਣਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਅਕਾਲੀ ਦਲ ਦੀਆਂ ਭਵਿੱਖ ਦੀਆਂ ਨੀਤੀਆਂ ਦਾ ਖ਼ੁਲਾਸਾ ਕਰਦਿਆਂ ਜਥੇਦਾਰ ਮਾਹਲਾ ਨੇ ਦੱਸਿਆ ਕਿ ਅਕਾਲੀ ਦਲ ਵਲੋਂ ਪੰਜਾਬ ਦੇ ਕਿਸਾਨਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਨੌਜਵਾਨਾਂ ਲਈ ਤਿਆਰ ਕੀਤੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਵੱਡਾ ਮੰਤਵ ਹੈ | ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਨਲਾਇਕੀਆਂ ਅਤੇ ਅਸਮਰਥਾ ਦੀਆਂ ਗੱਲਾਂ ਵੀ ਜਨਤਾ ਸਾਹਮਣੇ ਰੱਖੀਆਂ, ਜਿਸ ਨਾਲ ਲੋਕਾਂ ਵਿਚ ਸੰਤੁਸ਼ਟੀ ਅਤੇ ਸਹੀ ਸਿਆਸੀ ਚੋਣ ਕਰਨ ਦੀ ਜਾਗਰੂਕਤਾ ਬਣੇਗੀ | ਜਥੇਦਾਰ ਮਾਹਲਾ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਆਪਣੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਜਨਤਾ ਦੇ ਹਿਤਾਂ ਲਈ ਹਰ ਸੰਭਵ ਯਤਨ ਕਰੇਗਾ | ਅੰਤ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਘਰ ਵਾਪਸੀ ਨਾਲ ਅਕਾਲੀ ਦਲ ਹਰ ਮੰਜ਼ਲ ਤੈਅ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਬੀ.ਐੱਡ. ਕਾਲਜ ਢੁੱਡੀਕੇ ਵਲੋਂ ਮਨਾਇਆ ਜਾ ਰਿਹਾ ਅੱਠਵਾਂ ਪੋਸ਼ਣ ਪਖਵਾੜਾ <br/> ਅਗਲੀ ਖ਼ਬਰ ਐਸ.ਡੀ.ਕਾਲਜ ਫ਼ਾਰ ਵੋਮੈਨ ਮੋਗਾ ਦਾ ਇਨਾਮ ਵੰਡ ਸਮਾਗਮ <br/>
Ad Position 24