ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਨੇ ਅੱਜ ਸਵੇਰੇ ਨੇਚਰ ਪਾਰਕ ਵਿਚ ਮੁਫ਼ਤ ਮਿੱਟੀ ਦੇ ਕਟੋਰੇ ਵੰਡੇ ਜਿਸ ਦਾ ਉਦੇਸ਼ ਅਸਮਾਨ ਵਿਚ ਉੱਡਦੇ ਪੰਛੀਆਂ ਨੂੰ ਪਾਣੀ ਪਿਆਉਣਾ ਹੈ, ਤਾਂ ਜੋ ਸ਼ਹਿਰ ਵਾਸੀ ਇਨ੍ਹਾਂ ਕਟੋਰਿਆਂ ਨੂੰ ਪਾਣੀ ਨਾਲ ਭਰ ਕੇ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਛੱਤਾਂ 'ਤੇ ਰੱਖਣ ਤੇ ਪੰਛੀ ਗਰਮੀ ਵਿਚ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ | ਮੰਡਲ ਦੇ ਪ੍ਰਧਾਨ ਐਡਵੋਕੇਟ ਜੈ ਗੋਇਲ, ਦੀਪਕ ਗਰਗ ਅਤੇ ਅਸ਼ਵਨੀ ਗੁਪਤਾ ਨੇ ਕਿਹਾ ਕਿ ਤੇਜ਼ ਧੁੱਪ ਵਿਚ ਉੱਡਦੇ ਪੰਛੀ ਪਾਣੀ ਦੀ ਹਰ ਬੂੰਦ ਲਈ ਤਰਸਦੇ ਹਨ | ਇਸ ਦਰਦ ਨੂੰ ਸਮਝਦੇ ਹੋਏ, ਮੰਡਲ ਨੇ ਅੱਠ ਸਾਲ ਪਹਿਲਾਂ ਮਿੱਟੀ ਦੇ ਘੜੇ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਸੀ | ਇਸ ਮੌਕੇ ਜਤਿੰਦਰ ਪੁਰੀ, ਮਾਸਟਰ ਪ੍ਰੇਮ ਕੁਮਾਰ, ਰਾਜਨ ਗੋਇਲ, ਦੀਪਕ ਗਰਗ, ਨਿਤਿਨ ਜੈਨ, ਸ਼ਵੇਸ਼ ਜੈਨ, ਮਾਣਕ ਸ਼ਾਹ ਅਤੇ ਗੋਵਰਧਨ ਬਾਂਸਲ ਮੌਜੂਦ ਸਨ |