15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗਊ ਸਾਂਭ-ਸੰਭਾਲ ਲਈ ਵਿਸ਼ੇਸ਼ ਕਾਨੂੰਨ ਬਣਾਉਣ ਲਈ ਐਸ.ਡੀ.ਐਮ. ਨੂੰ ਵੀ ਮੰਗ ਪੱਤਰ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 28-04-2026
ਬਾਘਾ ਪੁਰਾਣਾ, 27 ਅਪ੍ਰੈਲ (ਟਿੰਕੂ ਕਾਠਪਾਲ)-ਮੁਦਕੀ ਰੋਡ ਸਥਿਤ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਚ ਅੱਜ ਸਨਾਤਨੀ ਆਗੂਆਂ ਵਲੋਂ ਗਊ ਮਾਤਾ ਦੀ ਸਾਂਭ-ਸੰਭਾਲ ਸਬੰਧੀ ਮਹੱਤਵਪੂਰਨ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ, ਰਾਜਪਾਲ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ 'ਤੇ ਐਸ.ਡੀ.ਐਮ. ਬਾਘਾ ਪੁਰਾਣਾ ਰਾਹੀਂ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ | ਇਸ ਮੌਕੇ ਗਊ ਭਗਤ ਸੁਨੀਲ ਕੁਮਾਰ ਸਿੰਗਲਾ (ਮੁੱਖ ਸੇਵਾਦਾਰ, ਮਹੇਸ਼ ਮੁਨੀ ਹਸਪਤਾਲ), ਵਿਜੇ ਸ਼ਰਮਾ (ਭਾਜਪਾ ਸਟੇਟ ਕਮੇਟੀ ਮੈਂਬਰ), ਬਾਬਾ ਰੂਪ ਲਾਲ, ਅਮਿਤ ਅਗਰਵਾਲ (ਪ੍ਰਧਾਨ, ਯੂਥ ਅਗਰਵਾਲ ਸਭਾ), ਸੰਦੀਪ ਗੋਇਲ, ਰੌਸ਼ਨ ਲਾਲ ਰੋਸ਼ੀ, ਐਡਵੋਕੇਟ ਰਾਮ ਬਾਂਸਲ, ਮਨਦੀਪ ਕੱਕੜ ਤੇ ਰਿੰਕੂ ਮਹਿਰਾ ਸਮੇਤ ਕਈ ਆਗੂਆਂ ਨੇ ਅਗਵਾਈ ਕੀਤੀ | ਇਸ ਮੌਕੇ ਦੀਪਕ ਤਲਵਾੜ (ਭਾਜਪਾ ਮੰਡਲ ਪ੍ਰਧਾਨ), ਦੀਪਕ ਗਰਗ ਬੌਬੀ, ਲਵਲੀ ਬੰਸਲ, ਰਮਨ ਗੁਪਤਾ, ਤਿਲਕ ਰਾਜ ਸੋਨੀ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਵਲੋਂ ਟਰੇਨਿੰਗ ਸੈਸ਼ਨ ਲਗਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ 2 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਚੁਣਿਆ <br/>
Ad Position 24