10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜ਼ਿਲ੍ਹਾ ਕਾਂਗਰਸ ਮੋਗਾ ਵਲੋਂ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿਚ ਨਸ਼ੇ ਦੀ ਹਾਲਤ ਦੇ ਸੰਦਰਭ 'ਚ ਡੀ.ਸੀ. ਮੋਗਾ ਨੂੰ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 06-05-2026
ਮੋਗਾ, 5 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੀ ਸਮੁੱਚੀ ਲੀਡਰਸ਼ਿਪ ਵਲੋਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ 'ਤੇ ਮੰਗ ਪੱਤਰ ਸੌਂਪਿਆ ਗਿਆ | ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਵਿਚ ਨਸ਼ੇ ਦੀ ਹਾਲਤ ਵਿਚ ਪਹੁੰਚਣ ਨਾਲ ਜੁੜੀ ਗੰਭੀਰ ਅਤੇ ਸ਼ਰਮਨਾਕ ਘਟਨਾ ਦੇ ਸੰਦਰਭ ਵਿਚ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਦੇ ਵਿਹਾਰ 'ਤੇ ਤੁਰੰਤ ਅਤੇ ਯੋਗ ਕਾਰਵਾਈ ਦੀ ਮੰਗ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਮੰਗ ਪੱਤਰ ਦੇ ਹਵਾਲੇ ਨਾਲ ਕਿਹਾ ਕੇ ਅਸੀਂ ਰਾਜ ਵਿਚ ਸੰਵਿਧਾਨ ਅਤੇ ਕਾਨੂੰਨ ਦੇ ਰਖਵਾਲੇ ਹੋਣ ਦੇ ਨਾਤੇ, ਅਸੀਂ ਤੁਹਾਡੇ ਧਿਆਨ ਵਿਚ 1 ਮਈ, ਮਜ਼ਦੂਰ ਦਿਵਸ ਵਾਲੇ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵਾਪਰੀ ਸ਼ਰਮਨਾਕ ਘਟਨਾ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ | ਮੁੱਖ ਮੰਤਰੀ, ਭਗਵੰਤ ਸਿੰਘ ਮਾਨ, ਜੋ ਸਦਨ ਦੇ ਨੇਤਾ ਹਨ, ਸ਼ਰਾਬੀ ਹਾਲਤ ਵਿਚ ਉੱਥੇ ਆਏ ਸਨ | ਅਸੀਂ ਪੰਜਾਬੀ ਹੋਣ ਦੇ ਨਾਤੇ ਵਿਧਾਨ ਸਭਾ ਵਿਚ ਵਾਪਰੀ ਘਟਨਾ 'ਤੇ ਸ਼ਰਮ ਮਹਿਸੂਸ ਕਰਦੇ ਹਾਂ | ਸ਼ਰਾਬ ਦੇ ਭਾਰੀ ਪ੍ਰਭਾਵ ਕਾਰਨ ਮੁੱਖ ਮੰਤਰੀ ਦੇ ਬੋਲਣ ਅਤੇ ਸਹੀ ਢੰਗ ਨਾਲ ਖੜ੍ਹੇ ਹੋਣ ਦੇ ਦਿ੍ਸ਼ ਰਾਜ, ਦੇਸ਼ ਅਤੇ ਦੁਨੀਆ ਭਰ ਵਿਚ ਵਾਇਰਲ ਹੋਏ ਹਨ | ਇਸ ਲਈ ਦੁਨੀਆਂ ਭਰ ਦੇ ਪੰਜਾਬੀ ਮੁੱਖ ਮੰਤਰੀ ਦੇ ਸ਼ਰਮਨਾਕ ਆਚਰਣ ਅਤੇ ਵਿਵਹਾਰ ਤੋਂ ਸ਼ਰਮਿੰਦਾ ਅਤੇ ਗ਼ੁੱਸੇ ਵਿਚ ਹਨ ਕਿਉਂਕਿ ਉਨ੍ਹਾਂ ਨੇ ਜੋ ਕੀਤਾ ਉਹ ਉਨ੍ਹਾਂ ਦੇ ਅਹੁਦੇ ਦੇ ਅਨੁਕੂਲ ਨਹੀਂ ਸੀ | ਗਵਰਨਰ ਸਾਹਿਬ ਆਪ ਕੋਲ ਸੰਵਿਧਾਨਿਕ ਅਹੁਦਾ ਹੈ ਤੇ ਸਾਨੂੰ ਉਮੀਦ ਹੈ ਕਿ ਤੁਸੀ ਮੰਗ ਪੱਤਰ ਤੇ ਵਿਚਾਰ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ | ਇਸ ਮੌਕੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਮੋਗਾ, ਸਾਬਕਾ ਪ੍ਰਧਾਨ ਕਰਨਲ ਬਾਬੂ ਸਿੰਘ, ਜਸਵੀਰ ਸਿੰਘ, ਬਲਾਕ ਅਜੀਤਵਾਲ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਦੌਧਰ, ਪਰਮਿੰਦਰ ਸਿੰਘ ਡਿੰਪਲ ਹਲਕਾ ਨਿਹਾਲ ਸਿੰਘ ਵਾਲਾ, ਸਵਰਨ ਸਿੰਘ ਆਦੀਵਾਲ ਹਲਕਾ ਨਿਹਾਲ ਸਿੰਘ ਵਾਲਾ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਐਡਵੋਕੇਟ ਰਵਿੰਦਰ ਰਵੀ ਧਰਮਕੋਟ, ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ, ਗੁਰਦੇਵ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਭੋਲਾ ਸਿੰਘ ਬਰਾੜ ਹਲਕਾ ਬਾਘਾ ਪੁਰਾਣਾ, ਜਗਸੀਰ ਸਿੰਘ ਬਾਬਾ ਕਾਲੇਕੇ ਹਲਕਾ ਬਾਘਾ ਪੁਰਾਣਾ, ਉਪਿੰਦਰ ਸਿੰਘ ਗਿੱਲ ਮੋਗਾ, ਝਿਰਮਲ ਸਿੰਘ ਰਣੀਆਂ ਜਰਨਲ ਸਕੱਤਰ, ਗੁਰਚਰਨ ਸਿੰਘ ਚੀਦਾ, ਨਾਹਰ ਸਿੰਘ ਸੁਖਾਨੰਦ, ਰਾਮੂ ਬੁਰਜ ਹਮੀਰਾ, ਜਗਦੇਵ ਸਿੰਘ ਛੋਟਾ ਘਰ, ਰਵਿੰਦਰ ਬਜਾਜ, ਬਹਾਦਰ ਸਿੰਘ ਕਿਸ਼ਨਪੁਰਾ ਜਰਨਲ ਸਕੱਤਰ, ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਪਰਮਜੀਤ ਕੌਰ ਬੁਰਜ ਹਮੀਰਾ, ਸਾਹਿਲ ਅਰੋੜਾ ਐਮ.ਸੀ., ਸੰਜੀਵ ਜਿੰਦਲ ਸ਼ਹਿਰੀ ਪ੍ਰਧਾਨ ਨਿਹਾਲ ਸਿੰਘ ਵਾਲਾ, ਪ੍ਰਧਾਨ ਲਖਬੀਰ ਸਿੰਘ ਲੱਖਾ ਦੌਧਰ, ਇੰਦਰਜੀਤ ਜੌਲੀ ਸਾਬਕਾ ਪ੍ਰਧਾਨ ਨਿਹਾਲ ਸਿੰਘ ਵਾਲਾ ਸਨੀ ਮੰਗਲਾ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦਾ ਸੁਖਵੀਰ ਸਿੰਘ ਵਲੋਂ ਦੌਰਾ <br/> ਅਗਲੀ ਖ਼ਬਰ ਜ਼ਿਲ੍ਹਾ ਮੋਗਾ ਅੰਦਰ ਹਥਿਆਰ ਲੈ ਕੇ ਚੱਲਣ ਅਤੇ ਉਸ ਦੇ ਪ੍ਰਦਰਸ਼ਨ 'ਤੇ ਪੂਰਨ ਪਾਬੰਦੀ
Ad Position 24