23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਾਤਾ ਸ਼ੇਰਾ ਵਾਲੀ ਦਾ ਚੌਥਾ ਵਿਸ਼ਾਲ ਜਾਗਰਨ 23 ਨੂੰ

Ad Position 21
No active advertisement
ਅਜੀਤ ਡੈਸਕ 08-05-2026
ਮੋਗਾ, 7 ਮਈ (ਅਸ਼ੋਕ ਬਾਂਸਲ)-ਮਾਤਾ ਸ਼ੇਰਾਂ ਵਾਲੀ ਦਾ ਚੌਥਾ ਵਿਸ਼ਾਲ ਜਗਰਾਤਾ 23 ਮਈ ਦਿਨ ਸਨਿੱਚਰਵਾਰ ਵਾਲਮੀਕੀ ਕਾਲੋਨੀ ਵਿਚ ਬੱਚਿਆਂ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਜਾਗਰਨ ਦੇ ਮੁੱਖ ਸੇਵਦਾਰ ਲਵ ਬੋਹਤ ਨੇ ਦੱਸਿਆ ਕਿ ਕਲੌਨੀ ਦੇ ਸਾਰੇ ਬੱਚਿਆਂ ਵਲੋਂ ਮਾਂ ਸ਼ੇਰਾਂ ਵਾਲੀ ਦਾ ਜਾਗਰਨ ਕਰਵਾਇਆ ਜਾ ਰਿਹਾ ਹੈ | ਇਸ ਕਰਵਾਏ ਜਾ ਰਹੇ ਮਾਂ ਭਗਵਤੀ ਦੇ ਜਾਗਰਨ ਦਾ ਨਿਮੰਤਰਨ ਕਾਰਡ ਅੱਜ ਮੋਗਾ ਦੇ ਸਮਾਜ ਸੇਵੀ ਅਤੇ ਰਾਈਸ ਬ੍ਰਾਨ ਡੀਲਰਾਂ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲ ਨੂੰ ਦਿੱਤਾ ਗਿਆ | ਇਸ ਮੌਕੇ ਨਵੀਨ ਸਿੰਗਲ ਨੇ ਦੱਸਿਆ ਕਿ ਮਾਂ ਸ਼ੇਰਾਂ ਵਾਲੀ ਦੇ ਜਾਗਰਨ ਵਿਚ ਭਜਨਾਂ ਦਾ ਗੁਣਗਾਨ ਕਰਨ ਲਈ ਲੁਧਿਆਣਾ ਤੋਂ ਭਜਨ ਗਾਇਕ ਝੱਗੀ ਗਿੱਲ ਅਤੇ ਮੋਗਾ ਤੋਂ ਹਰਸ਼ ਸ਼ਰਮਾ ਮਾਂ ਦੇ ਭਜਨਾਂ ਦਾ ਗੁਣਗਾਨ ਕਰਨਗੇ | ਇਸ ਮੌਕੇ ਤੇ ਲਵ ਭੋਤ, ਨਕਸ਼ ਕੁਮਾਰ, ਅਰਵੀਸ਼ ਕੁਮਾਰ, ਪ੍ਰਥਮ ਭੋਤ, ਆਰਯਨ ਸੌਦਾ, ਦਿਸ਼ੂ ਕੁਮਾਰ, ਨਰੇਸ਼ ਭੋਤ ਪ੍ਰਧਾਨ ਭਾਵਾਧਸ ਮੋਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਗੋਧੇ ਵਾਲਾ ਪ੍ਰਾਇਮਰੀ ਸਕੂਲ 'ਚ ਵੰਡੀ ਪਾਠ ਸਮੱਗਰੀ ਅਗਲੀ ਖ਼ਬਰ ਜ਼ਿਲੇ੍ਹ ਦੇ ਜੰਮਪਲ ਡਾ. ਅਸ਼ੋਕ ਸਿੰਗਲਾ ਬਣੇ ਸਿਵਲ ਸਰਜਨ ਮੋਗਾ
Ad Position 24