ਕੋਟ ਈਸੇ ਖਾਂ, 8 ਮਈ (ਗੁਰਮੀਤ ਸਿੰਘ ਖ਼ਾਲਸਾ)- ਸਥਾਨਕ ਸ਼ਹਿਰ ਦੇ ਸੰੁਦਰ ਨਗਰ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਸੀਨੀਅਰ ਆਗੂ ਲਛਮਣ ਦਾਸ ਚੁੰਬਰ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਚੁੰਬਰ ਸਾਬਕਾ ਸਰਪੰਚ ਨੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਪ੍ਰੇਰਨਾ ਤੇ ਉਨ੍ਹਾਂ ਦੀ ਹਾਜ਼ਰੀ ਵਿਚ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿਚ ਮੁੜ ਵਾਪਸੀ ਦਾ ਐਲਾਨ ਕੀਤਾ | ਇਸ ਮੌਕੇ ਸੁੰਦਰ ਨਗਰ ਦੇ ਵਾਰਡ ਨੰਬਰ 3 ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਗ ਲਈ ਨਿਰਪੱਖ ਨੀਤੀਆਂ ਨਾਲ ਕੰਮ ਕਰਨ ਵਾਲੀ ਪਾਰਟੀ ਹੈ ਤੇ ਜਦੋਂ ਵੀ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ, ਉਦੋਂ ਹੀ ਹਰ ਵਰਗ ਨੂੰ ਹਰ ਸਹੂਲਤ ਦਾ ਵੱਡਾ ਲਾਭ ਮਿਲਿਆ | ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਵਿਚ ਕਾਂਗਰਸ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ | ਉਨ੍ਹਾਂ ਨੇ ਲਛਮਣ ਦਾਸ ਚੁੰਬਰ ਤੇ ਸ਼ਾਮਲ ਹੋਣ ਵਾਲੇ ਹੋਰਨਾਂ ਲੋਕਾਂ ਨੂੰ ਪਾਰਟੀ ਅੰਦਰ ਪੂਰੇ ਮਾਨ ਸਨਮਾਨ ਦਾ ਭਰੋਸਾ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਟ ਈਸੇ ਖਾਂ ਦੀਆਂ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਆਗੂ ਵਰਕਰ ਇਕਜੁੱਟਤਾ ਨਾਲ ਕੰਮ ਕਰਕੇ ਇਤਿਹਾਸ ਰਚਣਗੇ, ਉੱਥੇ ਹੀ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਸੋਹਣ ਸਿੰਘ ਖੇਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਂਅ 'ਤੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਜਦ ਕਿ ਇਸ ਸਰਕਾਰ ਵਿਚ ਵਿਕਾਸ ਤਾਂ ਦੂਰ ਦੀ ਗੱਲ ਸਗੋਂ ਨਸ਼ਾ ਹੱਦੋਂ ਵਧਿਆ ਤੇ ਅਮਨ ਕਾਨੂੰਨ ਦੀ ਸਥਿਤੀ ਵੀ ਬੇਹੱਦ ਨਾਜ਼ੁਕ ਬਣ ਗਈ | ਇਸ ਮੌਕੇ ਲਛਮਣ ਦਾਸ ਚੁੰਬਰ ਨੇ ਸੰਬੋਧਨ ਦੌਰਾਨ ਵਿਧਾਇਕ ਸਾਬਕਾ ਵਿਧਾਇਕ ਲੋਹਗੜ੍ਹ ਅਤੇ ਸਾਥੀਆਂ ਦਾ ਇੱਥੇ ਪੁੱਜਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਇਮਾਨਦਾਰੀ ਦੇ ਲਗਨ ਨਾਲ ਦਿਲੋਂ ਕੰਮ ਕਰਨਗੇ | ਇਕੱਤਰਤਾ ਨੂੰ ਕਿ੍ਸ਼ਨ ਤਿਵਾੜੀ ਮੈਂਬਰ ਪੀ.ਪੀ.ਸੀ.ਸੀ, ਸੀਨੀਅਰ ਕਾਂਗਰਸੀ ਬਲਰਾਮ ਸ਼ਰਮਾ ਬੱਬੀ, ਰਜਿੰਦਰ ਸਿੰਘ ਖਹਿਰਾ ਮਸੀਤਾਂ, ਬਲਵੀਰ ਸਿੰਘ ਪਾਂਧੀ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਦਵਿੰਦਰ ਸਿੰਘ ਬਿੰਦਰ ਸਾਬਕਾ ਸਰਪੰਚ ਘਲੋਟੀ, ਗੁਰਮੁਖ ਸਿੰਘ ਘਲੋਟੀ ਸੀਨੀਅਰ ਕਾਂਗਰਸੀ ਆਗੂ, ਅਰਸ਼ਜੋਤ ਸਿੰਘ ਸੇਖੋਂ ਪ੍ਰਧਾਨ ਸਹਿਕਾਰੀ ਸਭਾ ਗਗੜਾ, ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ, ਗੋਪਾਲ ਗਰਗ ਸ਼ਹਿਰੀ ਪ੍ਰਧਾਨ, ਭਾਊ ਲਖਵੀਰ ਸਿੰਘ ਲੱਖਾ ਕਾਲੜਾ, ਬਲਰਾਮ ਸ਼ਰਮਾ ਬੱਬੀ, ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਯੂਥ ਪ੍ਰਧਾਨ ਹਰਜੀਤ ਸਿੰਘ ਟੋਨਾ ਲੌਂਗੀਵਿੰਡ, ਦੇਸ ਰਾਜ ਸਚਦੇਵਾ, ਸਾਹਿਬ ਸਿੰਘ ਜਾਨੀਆ, ਬਲਵੀਰ ਸਿੰਘ ਪਾਂਧੀ, ਐਡਵੋਕੇਟ ਇਸ਼ੂ ਛਾਬੜਾ, ਬਲਵਿੰਦਰ ਸਿੰਘ ਭੈਣੀ, ਸੁਖਵਿੰਦਰ ਸਿੰਘ ਸ਼ੌਂਕੀ, ਕਮਲ ਤਿਵਾੜੀ, ਬਿੱਟੂ ਰਾਜਪੂਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਹਾਜ਼ਰ ਸਨ |
ਸਾਬਕਾ ਵਿਧਾਇਕ ਲੋਹਗੜ੍ਹ ਦੀ ਹਾਜ਼ਰੀ 'ਚ ਲਛਮਣ ਦਾਸ ਚੁੰਬਰ ਨੇ ਕਾਂਗਰਸ 'ਚ ਕੀਤੀ ਘਰ ਵਾਪਸੀ ਆਉਣ ਵਾਲੀਆਂ ਨਗਰ ਚੋਣਾਂ ਸੰਬੰਧੀ ਸੁੰਦਰ ਨਗਰ ਵਿਖੇ ਕਾਂਗਰਸ ਦੀ ਬੈਠਕ
ਅਜੀਤ ਡੈਸਕ
09-05-2026