11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਲੋਕ ਸਾਹਿਤ ਅਕਾਦਮੀ ਮੋਗਾ ਦਾ ਸਮਾਗਮ ਭਲਕੇ

Ad Position 21
No active advertisement
ਅਜੀਤ ਡੈਸਕ 09-05-2026
ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਲੋਕ ਸਾਹਿਤ ਅਕਾਦਮੀ ਰਜਿ: ਮੋਗਾ ਦਾ ਸਮਾਗਮ ਮਿਤੀ 10 ਮਈ ਦਿਨ ਐਤਵਾਰ ਸਵੇਰੇ 9:30 ਵਜੇ ਫਰੀਡਮ ਫਾਈਟਰ ਹਾਲ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਵਿਖੇ ਹੋਵੇਗਾ | ਇਸ ਸਮਾਗਮ ਵਿਚ ਲੈਫ. ਕਰਨਲ ਬਾਬੂ ਸਿੰਘ ਦੀ ਪੁਸਤਕ 'ਜਲਵੇ ਕਵਿਤਾ ਦੇ' ਕਾਵਿ ਸੰਗ੍ਰਹਿ ਤੇ ਆਡੀਓ ਸੀ.ਡੀ. 'ਦਾਤਾ' ਲੋਕ ਅਰਪਣ ਕੀਤੀ ਜਾਵੇਗੀ | ਪ੍ਰਧਾਨਗੀ ਮੰਡਲ ਵਿਚ ਬਲਦੇਵ ਸਿੰਘ ਸੜਕਨਾਮਾ, ਕੇ.ਐਲ. ਗਰਗ, ਡਾ. ਅਜੀਤਪਾਲ ਭਾਸ਼ਾ ਵਿਭਾਗ ਮੋਗਾ, ਡਾ. ਸੁਰਜੀਤ ਸਿੰਘ ਬਰਾੜ ਤੇ ਡਾ. ਸੁਰਜੀਤ ਸਿੰਘ ਦੌਧਰ ਹੋਣਗੇ | ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ ਨੇ ਦੱਸਿਆ ਕਿ ਲੈਫ. ਕਰਨਲ ਬਾਬੂ ਸਿੰਘ ਦੀਆਂ ਪੁਸਤਕਾਂ ਅੱਖਰਾਂ ਦੀ ਮਹਿਕ, ਬੋਲਦੇ ਅੱਖਰ, ਵਿਰਸੇ ਦੇ ਵਾਰਿਸਾਂ ਲਈ (ਬਾਲ ਕਾਵਿ ਸੰਗ੍ਰਹਿ), ਪੂਰਾ ਜਿਨ੍ਹਾਂ ਤੋਲਿਆ, ਹਿੰਮਤ ਤੇ ਮਿਹਨਤ (ਬਾਲ ਕਾਵਿ ਸੰਗ੍ਰਹਿ) ਅਤੇ ਵਿਰਸਾ ਬੋਲਦਾ ਹੈ ਆਦਿ ਲੋਕ ਅਰਪਣ ਕੀਤੀਆਂ ਜਾ ਚੁੱਕੀਆਂ ਹਨ | ਪੁਸਤਕ ਲੋਕ ਅਰਪਣ ਤੋਂ ਬਾਅਦ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ | ਇਸ ਲਈ ਸਮੂਹ ਸਾਹਿਤਕ ਸੰਸਥਾਵਾਂ, ਸ਼ਾਇਰਾਂ ਤੇ ਸਾਹਿਤਕ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ |
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਡਿਟਸ ਨੇ 'ਆਪਰੇਸ਼ਨ ਸੰਧੂਰ ਦਿਵਸ' ਮਨਾਇਆ ਅਗਲੀ ਖ਼ਬਰ ਦਸਮੇਸ਼ ਹਾਈ ਸਕੂਲ ਵਿਖੇ ਮਾਂ ਦਿਵਸ ਮਨਾਇਆ
Ad Position 24