ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਇਕ ਅਹਿਮ ਮੀਟਿੰਗ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਬੱਸ ਸਟੈਂਡ ਮੋਗਾ ਵਿਖੇ ਹੋਈ | ਮੀਟਿੰਗ ਨੂੰ ਨਾਇਬ ਸਿੰਘ, ਮਨਜੀਤ ਸਿੰਘ ਅਤੇ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ | ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ, ਜਿਨ੍ਹਾਂ ਵਿਚ 2.59 ਦਾ ਗੁਣਾਂਕ ਦੇਣਾ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ 16 ਫ਼ੀਸਦੀ ਡੀ.ਏ. ਦੇਣਾ, ਪੈਨਸ਼ਨ ਦਾ ਭੁਗਤਾਨ ਸਮੇਂ ਸਿਰ ਕਰਨ ਸਬੰਧੀ ਅਪਣਾਏ ਬੇਰੁਖ਼ੀ ਵਾਲੇ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ | ਉਨ੍ਹਾਂ ਪੰਜਾਬ ਸਰਕਾਰ ਵਲੋਂ ਲੋਕਾਂ ਦੁਆਰਾ ਟੈਕਸ ਦੇ ਰੂਪ ਵਿਚ ਦਿੱਤੇ ਹੋਏ ਪੈਸੇ ਦੀ ਮੁਫ਼ਤ ਦੀਆਂ ਰਿਉੜੀਆਂ ਦੇਣ ਲਈ ਅਤੇ ਝੂਠੇ ਪ੍ਰਚਾਰ ਉੱਪਰ ਕੀਤੇ ਜਾ ਰਹੇ ਖ਼ਰਚੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਲੋਕਾਂ ਨੂੰ ਮਿਆਰੀ ਸਿਹਤ, ਸਿੱਖਿਆ ਸਹੂਲਤਾਂ ਅਤੇ ਰੁਜ਼ਗਾਰ ਦੇਣ ਦੀ ਮੰਗ ਕੀਤੀ | ਅੱਜ ਦੀ ਇਸ ਮੀਟਿੰਗ ਵਿਚ ਮੈਡਮ ਮਲਕੀਤ ਕੌਰ, ਬਿੰਦਰਜੀਤ ਕੌਰ, ਨਛੱਤਰ ਕੌਰ, ਹਰਮੇਸ਼ ਕੁਮਾਰੀ, ਮਨਮੋਹਨ ਰਾਏ, ਜੀਆ ਲਾਲ, ਜੋਗਿੰਦਰਪਾਲ, ਬੰਤਾ ਸਿੰਘ, ਮਲਕੀਤ ਸਿੰਘ ਡਗਰੂ, ਬਸੰਤ ਸਿੰਘ, ਬਲਦੇਵ ਰਾਜ ਚੋਪੜਾ, ਅਮਰਜੀਤ ਸਿੰਘ, ਬਲਵਿੰਦਰ ਸ਼ਰਮਾ, ਨਿਰਮਲ ਸਿੰਘ, ਮਲਕੀਤ ਸਿੰਘ, ਬਲਵਿੰਦਰ ਗਿੱਲ, ਬਲੌਰ ਸਿੰਘ, ਬਲਵੀਰ ਸਿੰਘ, ਮੱਖਣ ਸਿੰਘ, ਰੇਸ਼ਮ ਸਿੰਘ, ਬੇਅੰਤ ਸਿੰਘ, ਸ਼ਾਮ ਲਾਲ ਆਦਿ ਸ਼ਾਮਿਲ ਹੋਏ |