09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡਾ. ਹਰਮਨਦੀਪ ਸ਼ਰਮਾ ਨੂੰ ਅਮਰੀਕਾ ਵਿਚ ਵੱਕਾਰੀ ਆਊਟ ਸਟੈਂਡਿੰਗ ਯੰਗ ਇਨਵੈਸਟੀਗੇਟਰ ਐਵਾਰਡ ਮਿਲਿਆ

Ad Position 21
No active advertisement
ਅਜੀਤ ਡੈਸਕ 09-05-2026
ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਪਿੰਡ ਕਿਸ਼ਨਪੁਰਾ ਕਲਾਂ ਦੇ ਵਸਨੀਕ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਦੀ ਭਤੀਜੀ ਡਾ. ਹਰਮਨਦੀਪ ਸ਼ਰਮਾ ਨੂੰ ਸੰਯੁਕਤ ਰਾਜ ਅਮਰੀਕਾ ਦੀ ਵੱਕਾਰੀ ਉੱਤਰੀ ਕੈਰੋਲੀਨਾ ਖੇਤੀਬਾੜੀ ਅਤੇ ਤਕਨੀਕੀ ਸਟੇਟ ਯੂਨੀਵਰਸਿਟੀ (ਨੌਰਥ ਕੈਰੋਲੀਨਾ ਏ ਐਂਡ ਟੀ ਸਟੇਟ ਯੂਨੀਵਰਸਿਟੀ) ਦੁਆਰਾ ਸਨਮਾਨਿਤ ਕੀਤਾ ਗਿਆ ਹੈ | ਡਾ. ਸ਼ਰਮਾ ਜਿਨ੍ਹਾਂ ਨੂੰ ਰਾਈਟਵੇ ਏਅਰਲਿੰਕਸ ਦੁਆਰਾ ਉੱਚ ਸਿੱਖਿਆ ਲਈ ਅਮਰੀਕਾ ਭੇਜਿਆ ਗਿਆ ਸੀ, ਨੂੰ 30 ਅਪ੍ਰੈਲ 2026 ਨੂੰ ਯੂਨੀਵਰਸਿਟੀ ਦੁਆਰਾ ਆਊਟ ਸਟੈਂਡਿੰਗ ਯੰਗ ਇਨਵੈਸਟੀਗੇਟਰ ਅਵਾਰਡ ਅਤੇ ਫੈਕਲਟੀ ਐਕਸੀਲੈਂਸ ਸੈਲੀਬ੍ਰੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਉਸ ਦੀ ਇਸ ਪ੍ਰਾਪਤੀ 'ਤੇ ਦੇਵ ਪਿ੍ਆ ਤਿਆਗੀ ਡਾਇਰੈਕਟਰ ਰਾਈਟਵੇ ਏਅਰਲਿੰਕਸ ਅਤੇ ਰਾਕੇਸ਼ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਸਾਂਝੇ ਤੌਰ 'ਤੇ ਕਿਹਾ ਇਹ ਰਾਈਟਵੇ ਏਅਰਲਿੰਕਸ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕੰਪਨੀ ਨੇ ਡਾ. ਹਰਮਨਦੀਪ ਸ਼ਰਮਾ ਨੂੰ ਉੱਚ ਸਿੱਖਿਆ ਅਤੇ ਖੋਜ ਲਈ ਅਮਰੀਕਾ ਭੇਜਿਆ ਅਤੇ ਅੱਜ ਉਨ੍ਹਾਂ ਨੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ | ਹਰਮਨਦੀਪ ਨੇ ਸਾਬਤ ਕਰ ਦਿੱਤਾ ਕਿ ਪ੍ਰਤਿਭਾ ਅਤੇ ਸਮਰਪਣ ਨਾਲ ਕੋਈ ਵੀ ਉਚਾਈ ਵੱਡੀ ਨਹੀਂ ਹੈ | ਡਾ. ਹਰਮਨਦੀਪ ਸ਼ਰਮਾ ਇਸ ਸਮੇਂ ਉੱਤਰੀ ਕੈਰੋਲੀਨਾ ਐਗਰੀਕਲਚਰਲ ਐਂਡ ਟੈਕਨੀਕਲ ਸਟੇਟ ਯੂਨੀਵਰਸਿਟੀ ਵਿਖੇ ਪੀ.ਐਚ.ਡੀ. ਰਿਸਰਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਹਨ | ਉਹ ਸੈਂਸਰ ਫ਼ਾਰ ਸਸਟੇਨਏਬਲ ਐਂਡ ਐਫੀਸ਼ੀਐਂਟ ਪਲਾਂਟ ਪ੍ਰੋਡਕਸ਼ਨ ਲੈਬ ਦੀ ਡਾਇਰੈਕਟਰ ਵੀ ਹੈ | ਉਸ ਦੀ ਖੋਜ ਡਰੋਨ ਅਤੇ ਰੋਬੋਟਿਕਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਐਡਵਾਂਸਡ ਐਨਾਲਿਟਿਕਸ ਅਤੇ ਸੈਂਸਰ ਤਕਨਾਲੋਜੀਆਂ ਨੂੰ ਜੋੜ ਕੇ ਖੇਤੀਬਾੜੀ ਉਤਪਾਦਕਤਾ ਵਧਾਉਣ 'ਤੇ ਕੇਂਦਰਿਤ ਹੈ | ਡਾ. ਸ਼ਰਮਾ ਨੇ ਆਪਣੇ ਅੰਤਰ-ਅਨੁਸ਼ਾਸਨੀ ਸਹਿਯੋਗ ਅਤੇ ਮਜ਼ਬੂਤ ਉਦਯੋਗਿਕ ਭਾਈਵਾਲੀ ਦੇ ਸਦਕਾ ਕਈ ਸੰਘੀ ਅਤੇ ਰਾਜ-ਫੰਡ ਪ੍ਰਾਪਤ ਖੋਜ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ | ਦੇਵ ਪਿ੍ਆ ਤਿਆਗੀ ਅਤੇ ਰਾਕੇਸ਼ ਸ਼ਰਮਾ ਨੇ ਡਾ. ਹਰਮਨਦੀਪ ਸ਼ਰਮਾ ਨੂੰ ਇਸ ਬੇਮਿਸਾਲ ਸਫਲਤਾ 'ਤੇ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਅਸ਼ੋਕ ਸਿੰਗਲਾ ਨੂੰ ਨਵੇਂ ਸਿਵਲ ਸਰਜਨ ਵਜੋਂ ਸੰਭਾਲੀ ਜ਼ਿੰਮੇਵਾਰੀ ਮੌਕੇ ਆਈ.ਐਮ.ਏ. ਮੋਗਾ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਮੋਗਾ ਨਗਰ ਨਿਗਮ ਵਿਖੇ ਵਾਰਡ ਰਿਜ਼ਰਵੇਸ਼ਨ ਸੂਚੀ ਪ੍ਰਦਰਸ਼ਿਤ ਹੋਣ ਤੋਂ ਬਾਅਦ ਡਾ. ਗਰਗ ਨੇ ਅਧਿਕਾਰੀਆਂ ਨੂੰ ਇਤਰਾਜ਼ ਪੇਸ...
Ad Position 24