ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟਰਾਂਸਫਾਰਮਰ ਤੋਂ ਚੰਗਿਆੜੀ ਪੈਣ ਨਾਲ 35 ਏਕੜ ਦੇ ਕਰੀਬ ਟਾਂਗਰ ਸੜਿਆ

Ad Position 21
No active advertisement
ਅਜੀਤ ਡੈਸਕ 10-05-2026
ਬਾਘਾ ਪੁਰਾਣਾ, 9 ਮਈ (ਗੁਰਮੀਤ ਸਿੰਘ ਮਾਣੂੰਕੇ)-ਹਾੜੀ ਰੁੱਤ ਦੀ ਫਸਲ ਕਣਕ ਦੀ ਕਟਾਈ ਉਪਰੰਤ ਜਿੱਥੇ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕਿਸਾਨ ਖੁਦ ਹੀ ਰਹਿੰਦ ਖੂੰਹਦ ਨੂੰ ਖਤਮ ਕਰਨ ਲਈ ਅੱਗ ਲਾ ਕੇ ਸਾੜ ਦਿੰਦੇ ਹਨ ਪਰ ਕੁੱਝ ਮਾਮਲੇ ਅਜਿਹੇ ਵੀ ਦੇਖਣ ਨੂੰ ਮਿਲਦੇ ਹਨ ਕਿ ਫਸਲ ਜਾਂ ਟਾਂਗਰ ਕੁਦਰਤੀ ਕਾਰਨਾਂ ਕਰਕੇ ਅੱਗ ਦੀ ਭੇਟ ਚੜ੍ਹ ਜਾਂਦਾ ਹੈ | ਇਸੇ ਤਰ੍ਹਾਂ ਹੀ ਪਿੰਡ ਚੰਨੂਵਾਲਾ ਵਿਖੇ ਨਹਿਰ ਨੇੜਲੇ ਵੱਖ-ਵੱਖ ਖੇਤਾਂ ਨੂੰ ਇਕ ਟਰਾਂਸਫਾਰਮ ਤੋਂ ਕੁਦਰਤੀ ਰੂਪ ਵਿੱਚ ਚੰਗਿਆੜੀ ਪੈਣ ਨਾਲ ਅੱਗ ਲੱਗ ਗਈ | ਜਿਸ ਨਾਲ ਕਣਕ ਦੀ ਫਸਲ ਕੱਟਣ ਤੋਂ ਬਾਅਦ ਬਚਿਆ ਹੋਇਆ ਟਾਂਗਰ ਅੱਗ ਦੀ ਲਪੇਟ ਵਿਚ ਆ ਗਿਆ | ਇਸ ਅੱਗ ਦੀ ਲਪੇਟ ਵਿਚ 30-35 ਏਕੜ ਦੇ ਕਰੀਬ ਟਾਂਗਰ ਸੜ ਕੇ ਸੁਆਹ ਹੋ ਗਿਆ ਅਤੇ ਇਸ ਨਾਲ ਵੱਖ-ਵੱਖ ਕਿਸਾਨ ਭਰਾਵਾਂ ਦਾ ਵਿੱਤੀ ਨੁਕਸਾਨ ਹੋਇਆ ਕਿਉਂਕਿ ਕਈ ਕਿਸਾਨਾਂ ਨੇ ਅਜੇ ਟਾਂਗਰ ਤੋਂ ਤੂੜੀ ਬਨਾਉਣੀ ਸੀ |

Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਅਗਲੀ ਖ਼ਬਰ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ
Ad Position 24
No active advertisement