ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਮਾਂ ਦਿਵਸ

Ad Position 21
No active advertisement
ਅਜੀਤ ਡੈਸਕ 10-05-2026
ਨਿਹਾਲ ਸਿੰਘ ਵਾਲਾ, 9 ਮਈ (ਪਲਵਿੰਦਰ ਸਿੰਘ ਟਿਵਾਣਾ)-ਸਿੱਖਿਆ ਖੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਮਾਂ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ ¢ ਇਸ ਦੌਰਾਨ ਬਾਲ ਕਲਾਕਾਰਾਂ ਨੇ ਵੱਖ-ਵੱਖ ਰਚਨਾਵਾਂ ਅਤੇ ਪੇਸ਼ਕਾਰੀਆਂ ਰਾਹੀਂ ਮਾਂ ਦੀ ਮਹਾਨਤਾ ਅਤੇ ਸਤਿਕਾਰ ਪ੍ਰਤੀ ਆਪਣੇ ਹਾਵ ਭਾਵ ਨਿਵੇਕਲੇ ਅੰਦਾਜ਼ ਵਿਚ ਪੇਸ਼ ਕੀਤੇ¢ ਤਪਹਿਲੀ ਕਲਾਸ ਦੀ ਸੁਖਨੂਰ ਕੌਰ ਤੇ ਮਨਰੀਤ ਕੌਰ ਦਾ ਗੀਤ, ਦੂਜੀ ਸ਼੍ਰੇਣੀ ਦੀ ਅਰਸ਼ਪ੍ਰੀਤ ਕੌਰ ਦਾ ਗੀਤ ਅਤੇ ਸੋਨਮਪ੍ਰੀਤ ਕੌਰ ਦੀ ਕਵਿਤਾ ਨਿਵੇਕਲਾ ਪ੍ਰਭਾਵ ਛੱਡਣ 'ਚ ਸਫਲ ਰਹੇ ¢ ਤੀਜੀ ਸ਼੍ਰੇਣੀ ਦੇ ਹਰਜੋਤ ਕÏਰ ਤੇ ਨਮਲੀਨ ਕÏਰ ਦਾ ਗੀਤ, ਜਸਪਿੰਦਰ ਸਿੰਘ ਦੀ ਕਵਿਤਾ, ਚੌਥੀ ਜਮਾਤ ਦੀ ਜਾਨਵੀ ਮਾਥੁਰ ਦਾ ਗੀਤ ਅਤੇ ਅਜੈ ਵੀਰ ਸਿੰਘ ਤੇ ਲਖਵੀਰ ਸਿੰਘ ਦੀ ਕਵਿਤਾ ਨੂੰ ਹਾਜ਼ਰੀਨ ਨੇ ਸਾਹ ਰੋਕ ਕੇ ਮਾਣਿਆ¢ ਸੱਤਵੀਂ ਸ਼੍ਰੇਣੀ ਦੀ ਸੁਮਨਦੀਪ ਕÏਰ ਤੇ ਅਮਰਿੰਦਰ ਸਿੰਘ, ਅੱਠਵੀਂ ਸ਼੍ਰੇਣੀ ਦੀ ਮਨਿੰਦਰਜੀਤ ਕੌਰ ਤੇ ਬਲਜਿੰਦਰ ਕੌਰ ਅਤੇ ਨÏਵੀਂ ਕਲਾਸ ਦੀ ਸੁਪਨਦੀਪ ਕੌਰ ਤੇ ਰਾਜਿੰਦਰ ਕੌਰ ਦੇ ਗੀਤਾਂ ਨਾਲ ਸਮਾਗਮ ਸਿਖਰਾਂ 'ਤੇ ਪਹੁੰਚ ਗਿਆ¢ ਇਸ ਸਮੇਂ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੇ ਸਤਿਕਾਰ ਦਾ ਤਹੱਈਆ ਕਰਨ ਦਾ ਅਹਿਦ ਲੈਣ ਦੀ ਸਲਾਹ ਦਿੱਤੀ ¢ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕÏਰ ਢਿੱਲੋਂ ਅਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ¢ ਮੰਚ ਸੰਚਾਲਕ ਦੇ ਫਰਜ਼ ਮੈਡਮ ਸਰਬਜੀਤ ਕÏਰ ਨੇ ਬਾਖ਼ੂਬੀ ਨਿਭਾਏ¢ ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ, ਗੁਰਵਿੰਦਰ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਹਰਪ੍ਰੀਤ ਕੌਰ, ਬਲਜੀਤ ਕੌਰ, ਇੰਦਰਜੀਤ ਕੌਰ, ਸੁਨਿਧੀ ਮਿੱਤਲ, ਕੁਲਦੀਪ ਸਿੰਘ, ਗੁਰਚਰਨ ਸਿੰਘ ਰਾਮਾਂ, ਜਗਦੇਵ ਸਿੰਘ ਧਾਲੀਵਾਲ ਸਮੇਤ ਸਮੁੱਚਾ ਸਟਾਫ ਮੌਜੂਦ ਸੀ¢
Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਮਾਂ ਸਿਰਫ਼ ਇਕ ਸ਼ਬਦ ਨਹੀਂ ਸਗੋਂ ਪਿਆਰ, ਕੁਰਬਾਨੀ ਦਾ ਸਭ ਤੋਂ ਸੁੰਦਰ ਰੂਪ-ਮੰਜੂ ਅਰੋੜਾ
Ad Position 24
No active advertisement